IND v ENG : ਸਟੋਕਸ ਨੇ ਭਾਰਤ ਵਿਰੁੱਧ ਖੇਡੀ ਧਮਾਕੇਦਾਰ ਪਾਰੀ, ਲਗਾਏ 10 ਛੱਕੇ

03/26/2021 10:10:44 PM

ਪੁਣੇ- ਦੂਜੇ ਵਨ ਡੇ ਮੈਚ ਦੌਰਾਨ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕੀਤਾ। ਜੇਸਨ ਰਾਏ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਆਏ ਸਟੋਕਸ ਨੇ ਆਪਣੀ ਪਾਰੀ ਦੀ ਸ਼ੁਰੂਆਤ ਹੌਲੀ ਕੀਤੀ ਅਤੇ ਬੇਅਰਸਟੋ ਦੇ ਨਾਲ ਸਾਂਝੇਦਾਰੀ ਸ਼ੁਰੂ ਦਿੱਤੀ। ਸਟੋਕਸ ਇਸ ਮੈਚ ਸੈਂਕੜਾ ਲਗਾਉਣ ਤੋਂ ਖੁੰਝ ਗਏ ਪਰ ਉਸ ਦੀ ਪਾਰੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

PunjabKesari
ਦੋਵਾਂ ਹੀ ਬੱਲੇਬਾਜ਼ਾਂ ਨੇ ਭਾਰਤੀ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਸਟੋਕਸ ਨੇ ਕੁਲਦੀਪ ਯਾਦਵ ਦੇ ਇਕ ਹੀ ਓਵਰ 'ਚ ਤਿੰਨ ਛੱਕੇ ਲਗਾ ਕੇ ਭਾਰਤੀ ਟੀਮ ਦੇ ਮਨੋਬਲ ਨੂੰ ਤੋੜ ਦਿੱਤਾ। ਸਟੋਕਸ ਨੇ ਇਸ ਤੋਂ ਬਾਅਦ ਧਮਾਕੇਦਾਰ ਸ਼ਾਟ ਲਗਾਏ। ਸਟੋਕਸ ਨੇ ਆਪਣੀ ਪਾਰੀ ਦੌਰਾਨ 10 ਛੱਕੇ ਲਗਾਏ ਪਰ ਉਹ ਇਸ ਮੈਚ 'ਚ ਸੈਂਕੜਾ ਲਗਾਉਣ ਤੋਂ ਖੁੰਝ ਗਏ। ਸਟੋਕਸ 99 ਦੌੜਾਂ 'ਤੇ ਭੁਵਨੇਸ਼ਵਰ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਇਸ ਦੇ ਨਾਲ ਹੀ ਉਹ ਭਾਰਤ ਵਿਰੁੱਧ 10 ਛੱਕੇ ਲਗਾਉਣ ਵਾਲੇ ਚੌਥੇ ਖਿਡਾਰੀ ਬਣ ਗਏ ਹਨ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਤੀਜਾ ਵਨ ਡੇ ਜਿੱਤਿਆ, ਲੜੀ ’ਚ ‘ਕਲੀਨ ਸਵੀਪ’


ਭਾਰਤ ਵਿਰੁੱਧ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
11- ਏ ਬੀ ਡਿਵੀਲੀਅਰਸ
10- ਬੇਨ ਸਟੋਕਸ
10- ਪੋਲਾਰਡ
10- ਮੈਥਿਊਜ਼
ਇੰਗਲੈਂਡ ਦੇ ਲਈ ਇਕ ਵਨ ਡੇ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼
17- ਮੋਰਗਨ ਬਨਾਮ ਅਫਗਾਨਿਸਤਾਨ
12- ਬਟਲਰ ਬਨਾਮ ਵਿੰਡੀਜ਼
10- ਬੇਨ ਸਟੋਕਸ ਬਨਾਮ ਭਾਰਤ
9- ਬਟਲਰ ਬਨਾਮ ਪਾਕਿਸਤਾਨ

ਇਹ ਖ਼ਬਰ ਪੜ੍ਹੋ-  ਭਾਰਤ ਨੇ ਇੰਗਲੈਂਡ ਵਿਰੁੱਧ ਕੀਤਾ ਇਕ ਵਾਰ ਫਿਰ 300 ਦਾ ਸਕੋਰ ਪਾਰ, ਬਣਾਇਆ ਇਹ ਰਿਕਾਰਡ

PunjabKesari
ਜ਼ਿਕਰਯੋਗ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਪੁਣੇ 'ਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ ਇੰਗਲੈਂਡ ਨੂੰ 337 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਇੰਗਲੈਂਡ ਨੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ 1-1 ਦੀ ਬਰਾਬਰੀ ਕਰ ਲਈ ਹੈ।

ਇਹ ਖ਼ਬਰ ਪੜ੍ਹੋ-  IND v ENG : ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News