ਪਿਛਲੇ 10 ਸਾਲਾਂ ’ਚ ਇਸ ਮੈਦਾਨ ’ਤੇ ਸਿਰਫ ਇਕ T20 ਮੈਚ ਹੀ ਜਿੱਤੀ ਹੈ ਟੀਮ ਇੰਡੀਆ, ਦੇਖੋ ਰਿਕਾਰਡਜ਼

11/10/2019 3:43:57 PM

ਸਪੋਰਟਸ ਡੈਸਕ– ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ ਐਤਵਾਰ ਨੂੰ ਨਾਗਪੁਰ ’ਚ ਖੇਡਿਆ ਜਾਵੇਗਾ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ ਰਾਜਕੋਟ ’ਚ ਭਾਰਤ ਨੇ ਬੰਗਲਾਦੇਸ਼ ਖਿਲਾਫ ਜਿੱਤ ਕੇ ਇਸ ਸੀਰੀਜ ਨੂੰ 1-1 ਨਾਲ ਬਰਾਬਰ ਕਰ ਦਿੱਤਾ। ਅਜਿਹੇ ’ਚ ਕਪਤਾਨ ਰੋਹਿਤ ਦੀ ਨਜ਼ਰ ਤੀਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ ’ਤੇ ਹੋਵੇਗੀ। ਟੀਮ ਇੰਡੀਆ ਹਾਲਾਂਕਿ ਇਹ ਸੀਰੀਜ਼ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ ਪਰ ਬੰਗਲਾਦੇਸ਼ ਦੀ ਟੀਮ ਦਾ ਦਿਨ ਹੋ ਤਾਂ ਉਹ ਕੁਝ ਵੀ ਕਰ ਸਕਦੇ ਹਨ। ਤੀਜੇ ਟੀ-20 ਮੁਕਾਬਲੇ ’ਚ ਰੋਹਿਤ ਸ਼ਰਮਾ ਦੀ ਰਾਹ੍ਹ ਆਸਾਨ ਨਹੀਂ ਹੋਵੇਗੀ ਕਿਉਂਕਿ ਨਾਗਪੁਰ ਦੇ ਮੈਦਾਨ ’ਤੇ ਟੀਮ ਇੰਡੀਆ ਦਾ ਰਿਕਾਰਡ ਕੁਝ ਜ਼ਿਆਦਾ ਚੰਗਾ ਨਹੀਂ ਹੈ।

ਭਾਰਤ ਦੇ ਖਿਲਾਫ ਹਨ ਇਸ ਮੈਦਾਨ ਦੇ ਅੰਕੜੇ
ਜੇਕਰ ਗੱਲ ਕਰੀਏ ਨਾਗਪੁਰ  ਦੇ ਮੈਦਾਨ ’ਤੇ ਟੀਮ ਇੰਡੀਆ ਦਾ ਟੀ-20 ਰਿਕਾਰਡ ਦੀ ਤਾਂ ਇਸ ਮੈਦਾਨ ’ਤੇ ਮੈਨ ਇਨ ਬਲੂ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਟੀਮ ਇੰਡਿਆ ਨੇ ਹੁਣ ਤੱਕ ਨਾਗਪੁਰ ਦੇ ਮੈਦਾਨ ’ਚ 3 ਮੈਚ ਖੇਡੇ ਹਨ ਜਿਨ੍ਹਾਂ ’ਚੋਂ ਉਸ ਨੂੰ 2 ’ਚ ਹਾਰ ਜਦਕਿ 1 ਮੈਚ ’ਚ ਜਿੱਤ ਮਿਲੀ ਹੈ। ਭਾਰਤ ਨੇ ਇਸ ਮੈਦਾਨ ’ਤੇ ਪਹਿਲਾ ਮੈਚ 9 ਦਸੰਬਰ 2009 ’ਚ ਖੇਡਿਆ ਸੀ ਜਿਸ ’ਚ ਸ਼੍ਰੀਰੀਲੰਕਾ ਨੇ ਭਾਰਤ ਨੂੰ 29 ਦੌੜਾਂ ਨਾਲ ਹਰਾਇਆ ਸੀ। 

PunjabKesari

ਇਸ ਮੈਦਾਨ ’ਤੇ ਸਪਿਨਰਾਂ ਨੇ ਨਿਊਜ਼ੀਲੈਂਡ ਨੂੰ ਦਿਵਾਈ ਸੀ ਭਾਰਤ ਖਿਲਾਫ ਜਿੱਤ :
ਭਾਰਤ ਨੂੰ ਇਸ ਮੈਦਾਨ ’ਤੇ ਦੂਜੀ ਹਾਰ 15 ਮਾਰਚ 2016 ਨੂੰ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਸੀ। ਨਿਊਜ਼ੀਲੈਂਡ ਸਪਿਨਰ ਮਿਚੇਲ ਸੇਂਟਨਰ ਅਤੇ ਈਸ਼ ਸੋਡੀ ਦੀ ਖਤਰਨਾਕ ਗੇਂਦਬਾਜ਼ੀ ਦੇ ਚੱਲਦੇ ਕੀਵੀ ਟੀਮ ਨੇ ਭਾਰਤ ਨੂੰ ਇਸ ਲੋਅ-ਸਕੋਰਿੰਗ ਮੈਚ ’ਚ 47 ਦੌੜਾਂ ਨਾਲ ਹਰਾਇਆ ਸੀ। ਨਿਊਜੀਲੈਂਡ  ਦੇ 126/7 ਦੇ ਜਵਾਬ ’ਚ ਭਾਰਤ ਦੀ ਪਾਰੀ 18.1 ਓਵਰਾਂ ’ਚ 79 ਦੌੜਾਂ ’ਤੇ ਢੇਰ ਹੋ ਗਈ ਸੀ। ਸੇਂਟਨਰ ਨੇ 11 ਦੌੜਾਂ ਦੇ ਕੇ 4 ਅਤੇ ਸੋਡੀ ਨੇ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। PunjabKesari

ਜਿੱਤਿਆ ਸੀ 2017 ’ਚ ਖੇਡਿਆ ਗਿਆ ਆਖਰੀ ਮੈਚ
ਭਾਰਤ ਨੇ ਇਸ ਮੈਦਾਨ ’ਤੇ ਇਕਲੌਤਾ ਅਤੇ ਆਖਰੀ ਟੀ-20 ਮੁਕਾਬਲਾ 2017 ’ਚ ਜਿੱਤਿਆ ਸੀ। ਉਸ ਸਮੇਂ ਟੀਮ ਇੰਡੀਆ ਦੀ ਕਮਾਨ ਵਿਰਾਟ ਕੋਹਲੀ ਦੇ ਹੱਥਾਂ ’ਚ ਸੀ। ਭਾਰਤ ਨੇ ਇਸ ਮੈਚ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਅਤੇ ਕੇ. ਐੱਲ. ਰਾਹੁਲ ਦੀ ਸ਼ਾਨਦਾਰ 71 ਦੌੜਾਂ ਦੀ ਬਦੌਲਤ ਭਾਰਤ ਨੇ 8 ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾ ਲਈਆਂ । ਜਵਾਬ ’ਚ ਇੰਗਲਿਸ਼ ਟੀਮ ਨਿਰਧਾਰਤ ਓਵਰਾਂ ’ਚ 6 ਵਿਕਟਂ ਦੇ ਨੁਕਸਾਨ ’ਤੇ ਸਿਰਫ 139 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ। 

 ਇੱਥੇ ਭਾਰਤ ਬਨਾਮ ਬੰਗਲਾਦੇਸ਼ ਦਾ ਪਹਿਲਾ ਮੈਚ
 ਨਾਗਪੁਰ ਦੇ ਵੀ. ਸੀ. ਏ. ਕ੍ਰਿਕਟ ਸਟੇਡੀਅਮ ’ਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲੀ ਵਾਰ ਟੀ-20 ਮੈਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਤਾਂ ਇੱਥੇ ਤਿੰਨ ਮੈਚ ਖੇਡ ਚੁੱਕੀ ਹੈ ਪਰ ਬੰਗਲਾਦੇਸ਼ ਲਈ ਇਹ ਮੈਦਾਨ ਬਿਲਕੁੱਲ ਨਵਾਂ ਹੋਵੇਗਾ।PunjabKesari

ਚਾਹਲ 50 ਵਿਕਟਾਂ ਤੋਂ ਇਕ ਕਦਮ ਦੂਰ
ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਟੀ-20 ’ਚ 49 ਵਿਕਟਾਂ ਲਈਆਂ ਹਨ ਅਤੇ ਉਹ 50 ਵਿਕਟਾਂ ਦੇ ਅੰਕੜੇ ਨੂੰ ਹਾਸਲ ਕਰਨ ਤੋਂ ਇਕ ਕਦਮ ਦੂਰ ਹੈ। ਜੇਕਰ ਉਹ ਇਸ ਮੈਚ ’ਚ ਇਕ ਵਿਕਟ ਹਾਸਲ ਕਰ ਲੈਂਦਾ ਹੈ ਤਾਂ ਚਾਹਲ 50 ਵਿਕਟਾਂ ਲੈਣ ਵਾਲਾ ਤੀਜਾ ਗੇਂਦਬਾਜ਼ ਬਣ ਜਾਵੇਗਾ। ਉਸ ਤੋਂ ਪਹਿਲਾਂ ਰਵੀਚੰਦਰਨ ਅਸ਼ਵਿਨ ਨੇ 52 ਅਤੇ ਜਸਪ੍ਰੀਤ ਬੁਮਰਾਹ ਨੇ 51 ਵਿਕਟਾਂ ਲਈਆਂ । ਜੇਕਰ ਚਾਹਲ ਇਸ ਮੈਚ ’ਚ 4 ਵਿਕਟਾਂ ਹਾਸਲ ਕਰ ਲੈਂਦਾ ਹੈ ਤਾਂ ਟੀ-20 ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਭਾਰਤੀ ਗੇਂਦਬਾਜ਼ ਬਣ ਜਾਵੇਗਾ।

PunjabKesari

ਟੀਮਾਂ ਇਸ ਤਰ੍ਹਾਂ ਹਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਖਲੀਲ ਅਹਿਮਦ, ਯੁਜਵੇਂਦਰ ਚਾਹਲ, ਦੀਪਕ ਚਾਹਰ, ਰਾਹੁਲ ਚਾਹਰ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕਰੁਣਾਲ ਪੰਡਯਾ, ਰਿਸ਼ਭ ਪੰਤ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ ਤੇ ਸ਼ਾਰਦੁਲ ਠਾਕੁਰ।
 

ਬੰਗਲਾਦੇਸ਼ : ਮਹਿਮੂਦਉੱਲ੍ਹਾ ਰਿਆਦ (ਕਪਤਾਨ), ਤਾਈਜੁਲ ਇਸਲਾਮ, ਮੁਹੰਮਦ ਮਿਥੁਨ, ਲਿਟਨ ਦਾਸ, ਸੌਮਿਆ ਸਰਕਾਰ, ਨਾਇਮ ਸ਼ੇਖ, ਮੁਸ਼ਫਿਕਰ ਰਹੀਮ, ਆਫਿਫ ਹੁਸੈਨ, ਮੋਸਾਡੇਕ ਹੁਸੈਨ ਸੇਕਤ, ਅਮੀਨੁਲ ਇਸਲਾਮ ਬਿਪਲਵ, ਅਰਾਫਾਤ ਸਨੀ, ਅਬੂ ਹਿਦੇਰ, ਅਲ ਅਮੀਨ ਹੁਸੈਨ, ਮੁਸਤਾਫਿਜ਼ੁਰ ਰਹਿਮਾਨ ਤੇ ਸ਼ਫੀਉੱਲ ਇਸਲਾਮ।

 


Related News