ਰਾਂਚੀ ਟੈਸਟ : ਚੌਥਾ ਦਿਨ ਰਿਹਾ ਟੀਮ ਇੰਡੀਆ ਦੇ ਨਾਂ, ਜਾਣੋ ਮੈਚ ਦਾ ਪੂਰਾ ਹਾਲ

03/19/2017 5:25:41 PM

ਰਾਂਚੀ— ਭਰੋਸੇਮੰਦ ਚੇਤੇਸ਼ਵਰ ਪੁਜਾਰਾ (202) ਦੇ ਸੰਜਮ ਦੇ ਨਾਲ ਬਣਏ ਗਏ ਦੋਹਰੇ ਸੈਂਕੜੇ ਅਤੇ ਉਨ੍ਹਾਂ ਦੀ ਵਿਕਟਕੀਪਰ ਰਿਧੀਮਾਨ ਸਾਹਾ (117) ਦੇ ਨਾਲ ਸਤਵੇਂ ਵਿਕਟ ਦੇ ਲਈ 199 ਦੌੜਾਂ ਦੀ ਬੇਸ਼ਕੀਮਤੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਦੇ ਖਿਲਾਫ ਆਪਣੀ ਪਹਿਲੀ ਪਾਰੀ ਚੌਥੇ ਦਿਨ ਐਤਵਾਰ ਨੂੰ 9 ਵਿਕਟਾਂ ''ਤੇ 603 ਦੌੜਾਂ ''ਤੇ ਐਲਾਨ ਕੇ ਤੀਜੇ ਟੈਸਟ ''ਤੇ ਆਪਣਾ ਸ਼ਿਕੰਜਾ ਕੱਸ ਲਿਆ। ਭਾਰਤ ਦੇ ਕੋਲ ਹੁਣ ਪਹਿਲੀ ਪਾਰੀ ''ਚ 152 ਦੌੜਾਂ ਦੀ ਵੱਡੀ ਬੜ੍ਹਤ ਹੋ ਗਈ ਹੈ।

ਆਸਟਰੇਲੀਆ ਨੇ ਪਹਿਲੀ ਪਾਰੀ ''ਚ 451 ਦੌੜਾਂ ਬਣਾਈਆਂ ਸਨ। ਪੁਜਾਰਾ ਨੇ 525 ਗੇਂਦਾਂ ਦਾ ਸਾਹਮਣਾ ਕੀਤਾ ਅਤੇ 202 ਦੌੜਾਂ ''ਚ 21 ਚੌਕੇ ਲਗਾਏ। ਸਾਹਾ ਨੇ 233 ਗੇਂਦਾਂ ਦਾ ਸਾਹਮਣਾ ਕਰਦੇ ਹੋਏ 117 ਦੌੜਾਂ ''ਚ ਅੱਠ ਚੌਕੇ ਅਤੇ ਇਕ ਛੱਕਾ ਲਗਾਇਆ। ਆਲਰਾਊਂਡਰ ਰਵਿੰਦਰ ਜਡੇਜਾ ਨੇ ਤੇਜ਼ ਹੱਥ ਦਿਖਾਉਂਦੇ ਹੋਏ ਮਾਤਰ 55 ਗੇਂਦਾਂ ''ਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 54 ਦੌੜਾਂ ਠੋਕੀਆਂ। ਉਮੇਸ਼ ਯਾਦਵ ਨੇ 16 ਦੌੜਾਂ ਬਣਾਈਆਂ। ਜਡੇਜਾ ਨੇ ਇਸ ਤੋਂ ਬਾਅਦ ਆਸਟਰੇਲੀਆ ਦੀ ਦੂਜੀ ਪਾਰੀ ''ਚ ਦੋ ਵਿਕਟ ਝਟਕ ਕੇ ਕੰਗਾਰੂਆਂ ਨੂੰ ਦਬਾਅ ''ਚ ਲਿਆ ਦਿੱਤਾ। ਜਡੇਜਾ ਨੇ ਓਪਰਨ ਡੇਵਿਡ ਵਾਰਨਰ (14) ਨੂੰ ਬੋਲਡ ਕੀਤਾ ਅਤੇ ਫਿਰ ਨਾਈਟਵਾਚਮੈਨ ਨਾਥਨ ਲਿਓਨ (2) ਨੂੰ ਵੀ ਬੋਲਡ ਕਰ ਦਿੱਤਾ।

ਜਡੇਜਾ ਨੇ ਵਾਰਨਰ ਨੂੰ ਮੈਚ ''ਚ ਦੂਜੀ ਵਾਰ ਆਪਣਾ ਸ਼ਿਕਾਰ ਬਣਾਇਆ। ਸਟੰਪਸ ਦੇ ਸਮੇਂ ਆਸਟਰੇਲੀਆ ਨੇ ਦੋ ਵਿਕਟ ਗੁਆ ਕੇ 23 ਦੌੜਾਂ ਬਣਾ ਲਈਆਂ ਸਨ ਅਤੇ ਉਸ ਨੂੰ ਅਜੇ ਪਾਰੀ ਦੀ ਹਾਰ ਤੋਂ ਬਚਣ ਦੇ ਲਈ 129 ਦੌੜਾਂ ਬਣਾਉਣੀਆਂ ਹਨ। ਮੈਟ ਰੇਨਸ਼ਾ ਸੱਤ ਦੌੜਾਂ ਬਣਾ ਕੇ ਕ੍ਰੀਜ਼ ''ਤੇ ਹਨ। ਕਪਤਾਨ ਵਿਰਾਟ ਕੋਹਲੀ ਨੇ 210 ਓਵਰਾਂ ਦੇ ਖੇਡ ਦੇ ਬਾਅਦ ਭਾਰਤ ਦੀ ਪਾਰੀ ਐਲਾਨ ਦਿੱਤੀ। ਤੱਦ ਤੱਕ ਭਾਰਤ 600 ਦਾ ਸਕੋਰ ਪਾਰ ਕਰ ਚੁੱਕਾ ਸੀ। ਭਾਰਤ ਨੇ ਸਵੇਰੇ 6 ਵਿਕਟਾਂ ''ਤੇ 360 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ।


Related News