ਆਸਟ੍ਰੇਲੀਆ ਨੇ 2018 'ਚ ਕੀਤੀ ਸਭ ਤੋਂ ਤੇਜ਼ ਰਫਤਾਰ ਵਾਲੀ ਗੇਂਦਬਾਜ਼ੀ

12/06/2018 11:56:47 AM

ਨਵੀਂ ਦਿੱਲੀ— ਐਡੀਲੇਡ ਟੈਸਟ 'ਚ ਟੀਮ ਇੰਡੀਆ ਦੀ ਹਾਲਤ ਖਰਾਬ ਹੈ। ਦੂਜੇ ਸੈਸ਼ਨ ਦਾ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ 6 ਵਿਕਟਾਂ 'ਤੇ 143 ਦਾ ਸਕੋਰ ਬਣਾ ਲਿਆ ਹੈ। ਇਸ ਦੌਰਾਨ ਚੇਤੇਸ਼ਵਰ ਪੁਜਾਰਾ ਹੀ ਇਕਮਾਤਰ ਬੱਲੇਬਾਜ਼ ਰਹੇ ਜੋ ਵਿਪੱਖੀ ਗੇਂਦਬਾਜ਼ਾਂ ਦਾ ਸਾਹਮਣਾ ਸਹੀ ਢੰਗ ਨਾਲ ਕਰ ਸਕੇ। ਉਹ 141 ਗੇਂਦਾਂ 'ਚ 46 ਦੌੜਾਂ ਬਣਾ ਕੇ ਖੇਡ ਰਹੇ ਹਨ, ਵੈਸੇ ਅੱਜ ਸਵੇਰੇ ਜਦੋਂ ਟੀਮ ਇੰਡੀਆ ਬੱਲੇਬਾਜ਼ੀ ਕਰਨ ਉਤਰੀ ਤਾਂ ਪਹਿਲਾਂ ਹੀ ਓਵਰ ਨਾਲ ਆਸਟ੍ਰੇਲੀਆ ਗੇਂਦਬਾਜ਼ਾਂ ਨੇ ਆਫ ਸਟੰਪ ਤੋਂ ਬਾਹਰ ਗੇਂਦਾਂ ਸੁੱਟੀਆਂ ਅਤੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੇ ਜਾਲ 'ਚ ਫਸਾਇਆ।

ਪਰ ਇਸ ਦੌਰਾਨ ਉਨ੍ਹਾਂ ਨੇ ਆਪਣੀ ਰਫਤਾਰ ਦਾ ਖਾਸਾ ਖਿਆਲ ਰੱਖਿਆ ਅਤੇ ਗਜ਼ਬ ਦੇ ਪੇਸ ਨਾਲ ਗੇਂਦਬਾਜ਼ੀ ਕੀਤੀ, ਆਲਮ ਇਹ ਰਿਹਾ ਕਿ ਪਹਿਲੇ 25 ਓਵਰਾਂ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 142.78 ਦੀ ਔਸਤ ਰਫਤਾਰ ਨਾਲ ਗੇਂਦਬਾਜ਼ੀ ਕੀਤੀ। ਇਹ ਨਵੀਂ ਗੇਂਦ ਨਾਲ ਸੁੱਟਿਆ ਗਿਆ ਸਾਲ 2018 ਦਾ ਸਭ ਤੋਂ ਤੇਜ਼ ਸਪੈਲ ਹੈ। ਉਨ੍ਹਾਂ ਨੇ ਇਸ ਸਪੈਲ ਦਾ ਫਾਇਦਾ ਵੀ ਮਿਲਿਆ ਅਤੇ ਉਨ੍ਹਾਂ ਦੇ ਤਿੰਨੋਂ ਪੀਮੀਅਰ ਗੇਂਦਬਾਜ਼ਾਂ ਮਿਚੇਲ ਸਟਾਰਕ, ਜੋਸ਼ ਹੇਜ਼ਲਵੁਡ ਅਤੇ ਪੈਟ ਕਮਿੰਸ ਨੂੰ ਕਾਮਯਾਬੀ ਮਿਲੀ।

ਇਸ 'ਚ ਸਭ ਤੋਂ ਜ਼ਿਆਦਾ ਅਸਰਦਾਰ ਜੋਸ਼ ਹੇਜਲਵੁਡ ਰਹੇ, ਉਨ੍ਹਾਂ ਨੇ ਆਪਣੀ ਕਾਬੀਲੀਅਤ ਦੇ ਦਮ 'ਤੇ ਪਿਚ 'ਤੇ ਜਾਣ ਲਗਾ ਦਿੱਤੀ। ਜਿਸਦੇ ਚੱਲਦੇ ਆਪਣੇ ਸਾਥੀਆਂ ਮੁਕਾਬਲੇ ਉਨ੍ਹਾਂ ਨੂੰ ਜ਼ਿਆਦਾ ਸਵਿੰਗ ਮਿਲ ਰਹੀ ਸੀ, ਜਿਸਦਾ ਉਨ੍ਹਾਂ ਨੇ ਬਾਖੂਬੀ ਇਸਤੇਮਾਲ ਕੀਤਾ, ਇੰਹੀ ਵਜ੍ਹਾ ਰਹੀ ਕਿ ਭਾਰਤੀ ਬੱਲੇਬਾਜ਼ਾਂ ਨੇ ਉਨ੍ਹਾਂ ਖਿਲਾਫ ਅਟੈਕ ਘੱਟ ਕੀਤਾ। ਕੰਡੀਸ਼ਨ ਐਡੀਲੇਡ ਦੀ ਪਿਚ 'ਤੇ ਖੇਡ ਅੱਗੇ ਵਧਣ ਨਾਲ ਬਿਹਤਰ ਹੋ ਰਹੀ ਹੈ। ਉਨ੍ਹਾਂ ਨੇ ਜਾਣ ਕੇ ਆਸਟ੍ਰੇਲੀਆ ਟੀਮ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਸੈਕਿੰਡ ਬੈਟਿੰਗ ਉਨ੍ਹਾਂ ਨੂੰ ਕਰਨੀ ਹੈ। ਪਹਿਲੇ 20 ਓਵਰਾਂ 'ਚ ਅਸੀਂ 0,8 ਸਵਿੰਗ ਦੇਖੀ, ਉਦੋਂ ਤੋਂ ਹੁਣ ਇਹ 0.5 ਹੀ ਰਹਿ ਗਈ ਹੈ। ਅਜਿਹੇ 'ਚ ਟੀਮ ਇੰਡੀਆ ਦੇ ਗੇਂਦਬਾਜ਼ਾਂ ਨੂੰ ਮੁਕਾਬਲੇ 'ਚ ਜ਼ਿਆਦਾ ਮਿਹਨਤ ਕਰਨੀ ਪਵੇਗੀ।


suman saroa

Content Editor

Related News