ਭਾਰਤ ਬਨਾਮ ਆਸਟਰੇਲੀਆ : ਵਿਰਾਟ ਨਹੀਂ, ਅੱਜ ਇਸ ਕਪਤਾਨ ਦੀ ਟੀਮ ਨਾਲ ਭਿੜੇਗੀ ਆਸਟਰੇਲੀਆਈ ਟੀਮ

Tuesday, Sep 12, 2017 - 11:50 AM (IST)

ਨਵੀਂ ਦਿੱਲੀ— ਸੀਮਿਤ ਓਵਰਾਂ ਦੀ ਸੀਰੀਜ਼ ਦੇ ਲਈ ਭਾਰਤ ਪਹੁੰਚ ਚੁੱਕੀ ਵਿਸ਼ਵ ਚੈਂਪੀਅਨ ਆਸਟਰੇਲੀਆ ਟੀਮ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੇ ਖਿਲਾਫ ਅੱਜ ਤੋਂ ਇੱਥੇ ਹੋਣ ਵਾਲੇ ਇਕਮਾਤਰ ਅਭਿਆਸ ਮੈਚ 'ਚ ਪੂਰੀ ਤਿਆਰੀ ਦੇ ਨਾਲ ਉਤਰੇਗੀ। ਅਭਿਆਸ ਮੈਚ ਦੇ ਕਪਤਾਨ ਸਟੀਵਨ ਸਮਿਥ ਅਤੇ ਉਨ੍ਹਾਂ ਦੀ ਟੀਮ ਨੂੰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦੇ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਮੈਚ ਦੇ ਲਈ ਤਿਆਰੀਆਂ ਪਰਖਣ ਦਾ ਮੌਕਾ ਮਿਲੇਗਾ। ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੀ ਕੋਸ਼ਿਸ਼ ਇਸ ਮੈਚ 'ਚ ਵੱਧ ਤੋਂ ਵੱਧ ਦੌੜਾਂ ਬਣਾਉਣ 'ਤੇ ਲੱਗੀਆਂ ਹੋਣਗੀਆਂ।

ਜਦਕਿ ਦੂਜੇ ਪਾਸੇ ਗੁਰਕੀਰਤ ਸਿੰਘ ਮਾਨ ਦੀ ਅਗਵਾਈ ਵਾਲੀ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਟੀਮ ਦੇ ਖਿਡਾਰੀਆਂ ਦੇ ਕੋਲ ਆਸਟਰੇਲੀਆਈ ਜਿਹੀ ਮਜ਼ਬੂਤ ਟੀਮ ਦੇ ਖਿਲਾਫ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ। ਗੁਰਕੀਰਤ ਨੇ ਪਿਛਲੇ ਸਾਲ ਆਸਟਰੇਲੀਆ ਦੇ ਖਿਲਾਫ 3 ਵਨਡੇ ਖੇਡੇ ਸਨ। ਗੁਰਕੀਰਤ ਤੋਂ ਇਲਾਵਾ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਦੇ ਕੋਲ ਵੀ ਕੌਮਾਂਤਰੀ ਟੀਮ ਦੇ ਖਿਲਾਫ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ-
ਆਸਟਰੇਲੀਆ- ਸਟੀਵਨ ਸਮਿਥ (ਕਪਤਾਨ), ਡੇਵਿਡ ਵਾਰਨਰ, ਐਸ਼ਟਨ ਐਲਗਰ, ਹਿਲਟਨ ਕਾਰਟਰਾਈਟ, ਨਾਥਨ ਕੋਲਟਰ ਨਾਈਲ, ਪੈਟ੍ਰਿਕਸ ਕਮਿੰਸ, ਜੇਮਸ ਫਾਕਨਰ, ਆਰੋਨ ਫਿੰਚ, ਟ੍ਰੇਵਿਸ ਹੈੱਡ, ਗਲੇਨ ਮੈਕਸਵੇਲ, ਮਾਰਕਸ ਸਟੋਏਨਿਸ, ਮੈਥਿਊ ਵੇਡ (ਵਿਕਟਕੀਪਰ), ਐਡਮ ਜੰਪਾ, ਕੇਨ ਰਿਚਰਡਸਨ।

ਬੋਰਡ ਪ੍ਰੈਜ਼ੀਡੈਂਟ ਇਲੈਵਨ- ਗੁਰਕੀਰਤ ਸਿੰਘ ਮਾਨ (ਕਪਤਾਨ), ਰਾਹੁਲ ਤ੍ਰਿਪਾਠੀ, ਮਯੰਕ ਅਗਰਵਾਲ, ਸ਼ਿਵਮ ਚੌਧਰੀ, ਵਾਸ਼ਿੰਗਟਨ ਸੁੰਦਰ, ਨੀਤੀਸ਼ ਰਾਣਾ, ਗੋਵਿੰਦ ਪੋਦਾਰ, ਸ਼੍ਰੀਵਤਸ ਗੋਸਵਾਮੀ, ਰਾਹਿਲ ਸ਼ਾਹ, ਅਕਸ਼ੇ ਕਾਰਨੇਕਰ, ਕੁਲਵੰਤ ਖੇਜਰੋਲੀਆ, ਕੁਸ਼ਾਂਗ ਪਟੇਲ, ਆਵੇਸ਼ ਖਾਨ ਅਤੇ ਸੰਦੀਪ ਸ਼ਰਮਾ।


Related News