IND v SL 3rd T20I : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 147 ਦੌੜਾਂ ਦਾ ਟੀਚਾ

Sunday, Feb 27, 2022 - 08:41 PM (IST)

IND v SL 3rd T20I : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 147 ਦੌੜਾਂ ਦਾ ਟੀਚਾ

ਧਰਮਸ਼ਾਲਾ- ਭਾਰਤ ਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੀ20 ਮੈਚ ਅੱਜ ਧਰਮਸ਼ਾਲਾ ਸਥਿਤ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਭਾਰਤ ਨੂੰ 147 ਦੌੜਾਂ ਦਾ ਟੀਚਾ ਦਿੱਤਾ।

ਇਹ ਵੀ ਪੜ੍ਹੋ  ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਅਭਿਆਸ ਮੈਚ 'ਚ ਸਮ੍ਰਿਤੀ ਮੰਧਾਨਾ ਦੇ ਸਿਰ 'ਤੇ ਲੱਗੀ ਸੱਟ

PunjabKesari

ਸ਼੍ਰੀਲੰਕਾ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਦਾਸੁਨ ਸ਼ਨਾਕਾ ਨੇ ਅਜੇਤੂ 74 ਦੌੜਾਂ ਬਣਾਈਆਂ ਅਤੇ ਚਮਿਕਾ ਕਰੁਣਾਰਤਨੇ ਨੇ ਅਜੇਤੂ 12 ਦੌੜਾਂ ਬਣਾਈਆਂ। ਸ਼੍ਰੀਲੰਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਦਾਨੁਸ਼ਕਾ ਗੁਣਾਤਿਲਕਾ ਬਿਨਾ ਖ਼ਾਤਾ ਖੋਲ੍ਹੇ ਸਿਫਰ ਦੇ ਸਕੋਰ 'ਤੇ ਮੁਹੰਮਦ ਸਿਰਾਜ ਵਲੋਂ ਬੋਲਡ ਹੋ ਗਏ। ਸ਼੍ਰੀਲੰਕਾ ਦੀ ਦੂਜੀ ਵਿਕਟ ਨਿਸਾਂਕਾ ਦੇ ਤੌਰ 'ਤੇ ਡਿੱਗੀ। ਨਿਸਾਂਕਾ 1 ਦੌੜ ਦੇ ਨਿਜੀ ਸਕੋਰ 'ਤੇ ਅਵੇਸ਼ ਖ਼ਾਨ ਦੀ ਗੇਂਦ 'ਤੇ ਵੈਂਕਟੇਸ਼ ਦਾ ਸ਼ਿਕਾਰ ਬਣੇ। ਇਸ ਤੋਂ ਬਾਅਦ ਸ਼੍ਰੀਲੰਕਾ ਨੂੰ ਤੀਜਾ ਝਟਕਾ ਅਸਾਲੰਕਾ ਦੇ ਤੌਰ 'ਤੇ ਲੱਗਾ। ਅਸਾਲੰਕਾ 4 ਦੌੜਾਂ ਦੇ ਨਿੱਜੀ ਸਕੋਰ 'ਤੇ ਅਵੇਸ਼ ਖ਼ਾਨ ਦੀ ਗੇਂਦ 'ਤੇ ਸੈਮਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਸ਼੍ਰੀਲੰਕਾ ਦਾ ਚੌਥਾ ਵਿਕਟ ਜੈਨੀਥ ਲਿਆਨਾਗੇ ਦੇ ਰੂਪ 'ਚ ਡਿੱਗਿਆ, ਜਿਸ ਨੇ 9 ਦੌੜਾਂ ਬਣਾਈਆਂ। ਪੰਜਵਾਂ ਵਿਕਟ ਦਿਨੇਸ਼ ਚਾਂਦੀਮਲ ਦੇ ਰੂਪ 'ਚ ਡਿੱਗਿਆ, ਜਿਸ ਨੇ 22 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਇੰਡੀਆ ਨੇ ਪਹਿਲੇ ਦੋ ਮੁਕਾਬਲੇ ਜਿੱਤੇ ਹਨ ਤੇ ਇਸ ਮੈਚ ਨੂੰ ਜਿੱਤ ਕੇ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰਨਾ ਚਾਹੇਗੀ। ਜਦਕਿ ਸ਼੍ਰੀਲੰਕਾ ਕਲੀਨ ਸਵੀਪ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰੇਗਾ।

PunjabKesari

ਇਹ ਵੀ ਪੜ੍ਹੋ :  ਰਾਫੇਲ ਨਡਾਲ ਨੇ ਨੋਰਿਸ ਨੂੰ ਹਰਾ ਕੇ ਜਿੱਤਿਆ ਕਰੀਅਰ ਦਾ 91ਵਾਂ ਖ਼ਿਤਾਬ

ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਵੇਸ਼ ਖਾਨ ਨੇ 2, ਮੁਹੰਮਦ ਸਿਰਾਜ, ਪਟੇਲ ਅਤੇ ਰਵੀ ਬਿਸ਼ਨੋਈ ਨੇ 1-1 ਵਿਕਟ ਹਾਸਲ ਕੀਤੀ।

 

ਪਲੇਇੰਗ ਇਲੈਵਨ- 

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਅਵੇਸ਼ ਖਾਨ,

ਸ਼੍ਰੀਲੰਕਾ : ਪਥੁਮ ਨਿਸਾਂਕਾ, ਦਾਨੁਸ਼ਕਾ ਗੁਣਾਤਿਲਕਾ, ਚਰਿਥ ਅਸਾਲੰਕਾ, ਦਿਨੇਸ਼ ਚਾਂਦੀਮਲ (ਵਿਕਟਕੀਪਰ), ਜੈਨੀਥ ਲਿਆਨਾਗੇ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਜੈਫਰੀ ਵੈਂਡਰਸੇ, ਬਿਨੁਰਾ ਫਰਨਾਂਡੋ, ਲਾਹਿਰੂ ਕੁਮਾਰਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 
 


author

Tarsem Singh

Content Editor

Related News