IND vs ENG : ਭਾਰਤ ਤੇ ਇੰਗਲੈਂਡ ਵਿਚਾਲੇ ਮਹਿਲਾਵਾਂ ਦਾ ਟੈਸਟ ਡਰਾਅ

2021-06-20T13:19:14.817

ਬਿ੍ਸਟਲ- ਇੱਥੇ ਖੇਡੇ ਗਏ ਭਾਰਤ ਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਇਕਲੌਤੇ ਟੈਸਟ ਦਾ ਨਤੀਜਾ ਨਹੀਂ ਨਿਕਲ ਸਕਿਆ ਤੇ ਮੈਚ ਡਰਾਅ ਐਲਾਨ ਦਿੱਤਾ ਗਿਆ। ਇੰਗਲੈਂਡ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਦਿਆਂ ਪਹਿਲੀ ਪਾਰੀ ਵਿਚ 9 ਵਿਕਟਾਂ 'ਤੇ 396 ਦੌੜਾਂ ਦਾ ਸਕੋਰ ਬਣਾ ਕੇ ਪਾਰੀ ਐਲਾਨ ਦਿੱਤੀ ਸੀ।

ਜਵਾਬ ਵਿਚ ਭਾਰਤੀ ਮਹਿਲਾਵਾਂ ਦੀ ਟੀਮ 231 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਤੇ ਇੰਗਲੈਂਡ ਵੱਲੋਂ ਉਸ ਨੂੰ ਫਾਲੋਆਨ ਦਿੱਤਾ ਗਿਆ। ਫਾਲੋਆਨ ਖੇਡਦਿਆਂ ਭਾਰਤੀ ਮਹਿਲਾਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਵਿਕਟਾਂ 'ਤੇ 344 ਦੌੜਾਂ ਬਣਾ ਲਈਆਂ ਸਨ ਜਦ ਇਸ ਟੈਸਟ ਮੈਚ ਨੂੰ ਡਰਾਅ ਐਲਾਨ ਦਿੱਤਾ ਗਿਆ। ਮੈਚ ਵਿਚ ਸਰਬੋਤਮ ਪ੍ਰਦਰਸ਼ਨ ਕਰਨ ਵਾਲੀ ਭਾਰਤ ਦੀ ਸ਼ੇਫਾਲੀ ਵਰਮਾ ਨੂੰ ਪਲੇਅਰ ਆਫ ਦ ਮੈਚ ਐਲਾਨਿਆ ਗਿਆ ਜਿਨ੍ਹਾਂ ਨੇ ਪਹਿਲੀ ਪਾਰੀ ਵਿਚ 96 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿਚ ਵੀ 63 ਦੌੜਾਂ ਦਾ ਯੋਗਦਾਨ ਦਿੱਤਾ।


Tarsem Singh

Content Editor Tarsem Singh