ਭਾਰਤ ਅੰਡਰ-19 ਟੀਮ ਨੇ ਸ਼੍ਰੀਲੰਕਾ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾਇਆ
Saturday, Jul 21, 2018 - 01:47 AM (IST)
ਕੋਲੰਬੋ—ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੇ ਅੱਜ ਇੱਥੇ ਆਲਰਾਊਂਡਰ ਪ੍ਰਦਰਸ਼ਨ ਕਰਦਿਆਂ ਪਹਿਲੇ ਯੂਥ ਟੈਸਟ 'ਚ ਸ਼੍ਰੀਲੰਕਾਈ ਟੀਮ ਨੂੰ ਪਾਰੀ ਤੇ 21 ਦੌੜਾਂ ਨਾਲ ਹਰਾ ਦਿੱਤਾ।
ਵਿਕਟਕੀਪਰ ਬੱਲੇਬਾਜ਼ ਨਿਸ਼ਾਨ ਮਦੁਸ਼ਕਾ (103 ਦੌੜਾਂ) ਦਾ ਸ਼ਾਨਦਾਰ ਸੈਂਕੜਾ ਤੇ ਨੁਵਾਨੀਡੂ ਫਰਨਾਂਡੋ ਦੀ 78 ਦੌੜਾਂ ਦੀ ਪਾਰੀ ਵੀ ਕੰਮ ਨਾ ਆ ਸਕੀ ਕਿਉਂਕਿ ਭਾਰਤ ਨੇ ਮੈਚ ਦੇ ਚੌਥੇ ਤੇ ਆਖਰੀ ਦਿਨ ਸ਼੍ਰੀਲੰਕਾ ਨੂੰ ਦੂਜੀ ਪਾਰੀ ਵਿਚ 324 ਦੌੜਾਂ 'ਤੇ ਸਮੇਟ ਦਿੱਤਾ, ਜਿਸ ਨਾਲ ਉਹ ਮਹਿਮਾਨ ਟੀਮ ਦੀ ਪਹਿਲੀ ਪਾਰੀ ਦੇ ਸਕੋਰ ਤੋਂ 21 ਦੌੜਾਂ ਪਿੱਛੇ ਰਹਿ ਗਈ। ਇਸ ਤੋਂ ਪਹਿਲਾਂ ਭਾਰਤ ਨੇ ਸ਼੍ਰੀਲੰਕਾ ਨੂੰ ਪਹਿਲੀ ਪਾਰੀ ਵਿਚ 244 ਦੌੜਾਂ 'ਤੇ ਸਮੇਟ ਦਿੱਤਾ ਸੀ। ਉਸ ਨੇ 589 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਆਧਾਰ 'ਤੇ 345 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ।
