ਭਾਰਤ ਅੰਡਰ-19 ਨੇ ਇੰਗਲੈਂਡ ਅੰਡਰ-19 ਨੂੰ ਹਰਾਇਆ

7/21/2019 11:51:41 PM

ਵੋਰਸੇਸਟਰ— ਤੇਜ਼ ਗੇਂਦਬਾਜ਼ ਕਾਰਤਿਕ ਤਿਆਗੀ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਦੀਆਂ 3-3 ਵਿਕਟਾਂ ਤੋਂ ਬਾਅਦ ਓਪਨਰ ਯਸ਼ਸਵੀ ਜਾਇਸਵਾਲ ਦੀ 78 ਦੌੜਾਂ ਦੀ ਬਿਹਤਰੀਨ ਪਾਰੀ ਦੇ ਦਮ 'ਤੇ ਭਾਰਤ ਅੰਡਰ-19 ਨੇ ਤਿਕੋਣੀ ਅੰਡਰ-19 ਸੀਰੀਜ਼ ਵਿਚ ਮੇਜ਼ਬਾਨ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇੰਗਲੈਂਡ ਨੂੰ 46.3 ਓਵਰਾਂ ਵਿਚ 204 ਦੌੜਾਂ 'ਤੇ ਆਊਟ ਕਰ ਦਿੱਤਾ ਤੇ 39.2 ਓਵਰਾਂ ਵਿਚ 5 ਵਿਕਟਾਂ 'ਤੇ 205 ਦੌੜਾਂ ਬਣਾ ਕੇ ਮੈਚ ਜਿੱਤ ਲਿਆ। 


Gurdeep Singh

Edited By Gurdeep Singh