Under-19 Asia Cup : ਅਰਜੁਨ-ਤਿਲਕ ਦੇ ਸੈਂਕਡ਼ੇ, ਭਾਰਤ ਨੇ ਪਾਕਿ ਨੂੰ ਹਰਾਇਆ

09/08/2019 11:23:02 AM

ਮੋਰਾਤੁਵਾ— ਸਲਾਮੀ ਬੱਲੇਬਾਜ਼ ਅਰਜੁਨ ਆਜ਼ਾਦ (121) ਅਤੇ ਤਿਲਕ ਵਰਮਾ (110) ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਭਾਰਤ ਅੰਡਰ-19 ਟੀਮ ਨੇ ਏਸ਼ੀਆ ਕੱਪ ਦੇ ਆਪਣੇ ਦੂਜੇ ਮੁਕਾਬਲੇ ਵਿਚ ਸ਼ਨੀਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਅੰਡਰ-19 ਟੀਮ ਨੂੰ 60 ਦੌੜਾਂ ਨਾਲ ਹਰਾਇਆ।

PunjabKesari

ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਰਜੁਨ ਦੀਆਂ 111 ਗੇਂਦਾਂ 'ਤੇ 11 ਚੌਕਿਆਂ ਅਤੇ 4 ਛੱਕਿਆਂ ਅਤੇ ਤਿਲਕ ਦੀਆਂ 119 ਗੇਂਦਾਂ 'ਤੇ 10 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 110 ਦੌੜਾਂ ਦੀ ਬਦੌਲਤ 50 ਓਵਰਾਂ ਵਿਚ 9 ਵਿਕਟਾਂ 'ਤੇ 305 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਅੰਡਰ-19 ਟੀਮ 46.4 ਓਵਰਾਂ ਵਿਚ 245 ਦੌੜਾਂ 'ਤੇ ਸਿਮਟ ਗਈ। ਅਰਜੁਨ ਨੂੰ ਉਸਦੀ ਬਿਹਤਰੀਨ ਪਾਰੀ ਲਈ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਮਿਲਿਆ। ਭਾਰਤ ਅੰਡਰ-19 ਟੀਮ ਗਰੁੱਪ-ਏ ਵਿਚ 2 ਮੈਚਾਂ ਵਿਚੋਂ 2 ਜਿੱਤਾਂ ਨਾਲ 4 ਅੰਕ ਲੈ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ ਜਦਕਿ ਪਾਕਿਸਤਾਨ ਦੀ ਟੀਮ ਆਪਣੇ ਦੋਵੇਂ ਮੁਕਾਬਲੇ ਹਾਰ ਕੇ ਅੰਕ ਸੂਚੀ ਵਿਚ ਸਭ ਤੋਂ ਹੇਠਲੇ ਸਥਾਨ 'ਤੇ ਹੈ।


Related News