ਭਾਰਤ ਅੰਡਰ-19 ਨੇ ਦੱਖਣੀ ਅਫਰੀਕਾ ਨੂੰ 197 ਦੌੜਾਂ ''ਤੇ ਕੀਤਾ ਢੇਰ

02/21/2019 4:22:46 AM

ਤਿਰੂਵਨੰਤਪੁਰਮ- ਆਫ ਸਪਿਨਰ ਰਿਤਿਕ ਸ਼ੌਕੀਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਅੰਡਰ-19 ਟੀਮ ਨੇ ਦੱਖਣੀ ਅਫਰੀਕਾ ਅੰਡਰ-19 ਨੂੰ ਪਹਿਲੇ ਯੁਵਾ ਕ੍ਰਿਕਟ ਟੈਸਟ ਮੈਚ ਦੇ ਸ਼ੁਰੂਆਤੀ ਦਿਨ 197 ਦੌੜਾਂ 'ਤੇ ਆਊਟ ਕਰ ਦਿੱਤਾ। ਭਾਰਤੀ ਟੀਮ ਨੇ ਇਸ ਦੇ ਜਵਾਬ ਵਿਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ 'ਤੇ 95 ਦੌੜਾਂ ਬਣਾਈਆਂ। ਉਹ ਅਜੇ ਦੱਖਣੀ ਅਫਰੀਕਾ ਤੋਂ 102 ਦੌੜਾਂ ਪਿੱਛੇ ਹੈ। ਸਲਾਮੀ ਬੱਲੇਬਾਜ਼ ਦਿਵਿਯਾਂਸ਼ੂ ਸਕਸੈਨਾ 44 ਦੌੜਾਂ 'ਤੇ ਖੇਡ ਰਿਹਾ ਹੈ।


Gurdeep Singh

Content Editor

Related News