ਆਖਰੀ-11 ਲਈ ਆਲਰਾਊਂਡਰ ਸ਼ਾਰਦੁਲ, ਵਿਹਾਰੀ ਤੇ ਰਹਾਨੇ ''ਚੋਂ ਕਿਸੇ ਇਕ ਦੀ ਚੋਣ ਦੀ ਸੰਭਾਵਨਾ

Tuesday, Dec 21, 2021 - 03:40 AM (IST)

ਆਖਰੀ-11 ਲਈ ਆਲਰਾਊਂਡਰ ਸ਼ਾਰਦੁਲ, ਵਿਹਾਰੀ ਤੇ ਰਹਾਨੇ ''ਚੋਂ ਕਿਸੇ ਇਕ ਦੀ ਚੋਣ ਦੀ ਸੰਭਾਵਨਾ

ਨਵੀਂ ਦਿੱਲੀ- ਦੱਖਣੀ ਅਫਰੀਕਾ ਵਿਰੁੱਧ 26 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਸ਼ੁਰੂਆਤੀ ਮੈਚ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਲਰਾਊਂਡਰ ਸ਼ਾਰਦੁਲ ਠਾਕੁਰ ਸਮੇਤ 5 ਤੇਜ਼ ਗੇਂਦਬਾਜ਼ਾਂ ਦੇ ਨਾਲ ਮੈਦਾਨ 'ਤੇ ਉਤਰੇਗਾ ਜਾਂ ਉਛਾਲ ਭਰੀਆਂ ਪਿੱਚਾਂ ਨੂੰ ਦੇਖਦੇ ਹੋਏ ਅਜਿੰਕਯ ਰਹਾਨੇ ਦੇ ਰੂਪ ਵਿਚ ਵਾਧੂ ਬੱਲੇਬਾਜ਼ ਨੂੰ ਮੌਕਾ ਦਿੱਤਾ ਜਾਵੇਗਾ। ਬੱਲੇਬਾਜ਼ੀ ਦੇ ਬਦਲ ਲਈ ਹਨੁਮਾ ਵਿਹਾਰੀ ਵੀ ਮਜ਼ਬੂਤ ਦਾਅਵੇਦਾਰ ਹੋਵੇਗਾ, ਜਿਹੜਾ ਭਾਰਤ ਦੀ ਏ ਟੀਮ ਦੇ ਨਾਲ ਦੱਖਣੀ ਅਫਰੀਕਾ ਦਾ ਹਾਲ ਹੀ ਵਿਚ ਦੌਰਾ ਕਰ ਚੁੱਕਾ ਹੈ।

ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

PunjabKesari
ਭਾਰਤੀ ਟੀਮ ਪਿਛਲੇ ਤਿੰਨ ਦਿਨਾਂ ਤੋਂ ਸੈਂਚੂਰੀਅਨ ਦੇ ਸੁਪਰਸਪੋਰਟ ਪਾਰਕ ਵਿਚ ਅਭਿਆਸ ਕਰ ਰਹੀ ਹੈ ਤੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਮਹਿਮਾਨਾਂ ਨੂੰ ਮੈਦਾਨ ਦੇ ਮੁੱਖ ਸਟੇਡੀਅਮ ਵਿਚ ਅਭਿਆਸ ਕਰਨ ਦਾ ਮੌਕਾ ਦਿੱਤਾ ਹੈ। ਐੱਸ. ਈ. ਐੱਨ. ਏ. (ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ, ਆਸਟਰੇਲੀਆ) ਦੇਸ਼ਾਂ ਵਿਚ ਟੈਸਟ ਮੈਚਾਂ ਤੋਂ ਪਹਿਲਾਂ ਮੁੱਖ ਵਿਕਟ 'ਤੇ ਅਭਿਆਸ ਦਾ ਮੌਕਾ ਮੁਸ਼ਕਿਲ ਨਾਲ ਹੀ ਮਿਲਦਾ ਹੈ। ਬੀ. ਸੀ. ਸੀ. ਆਈ. ਟੀ. ਵੀ. 'ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੁੱਖ ਪਿੱਚ 'ਤੇ ਅਭਿਆਸ ਤੋਂ ਹੋਣ ਵਾਲੇ ਫਾਇਦਿਆਂ ਦਾ ਵੀ ਜ਼ਿਕਰ ਕੀਤਾ ਸੀ, ਜਦਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਘਾਹ ਵਾਲੀ ਪਿੱਚ 'ਤੇ ਅਭਿਆਸ ਦੇ ਬਾਰੇ ਵਿਚ ਗੱਲ ਕੀਤੀ ਸੀ।

ਇਹ ਖਬਰ ਪੜ੍ਹੋ-  ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ

PunjabKesari
ਰਣਨੀਤਿਕ ਤੌਰ 'ਤੇ ਕੋਹਲੀ ਨੂੰ ਹਮਲਵਾਰ ਕਪਤਾਨ ਮੰਨਿਆ ਜਾਂਦਾ ਹੈ ਤੇ ਉਹ ਪੰਜ ਗੇਂਦਬਾਜ਼ਾਂ ਦੇ ਨਾਲ ਟੈਸਟ ਮੈਚਾਂ ਵਿਚ ਉਤਰਨਾ ਪਸੰਦ ਕਰਦਾ ਹੈ। ਖੱਬੇ ਹੱਥ ਦਾ ਰਵਿੰਦਰ ਜਡੇਜਾ 7ਵੇਂ ਕ੍ਰਮ ਵਿਚ ਬੱਲੇਬਾਜ਼ਾ ਦਾ ਸ਼ਾਨਦਾਰ ਬਦਲ ਦਿੰਦਾ ਹੈ ਤੇ ਉਸਦੀ ਗੈਰਮੌਜੂਦਗੀ ਵਿਚ ਸ਼ਾਰਦੁਲ ਠਾਕੁਰ ਇਹ ਜ਼ਿੰਮੇਵਾਰੀ ਚੁੱਕ ਸਕਦਾ ਹੈ। ਚੋਣ ਕਮੇਟੀ ਦੇ ਸਾਬਕਾ ਮੁੱਖੀ ਐੱਮ. ਐੱਸ. ਕੇ. ਪ੍ਰਸਾਦ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਟੀਮ ਪੰਜ ਗੇਂਦਬਾਜ਼ਾਂ ਦੇ ਨਾਲ ਉਤਰਦੀ ਹੈ ਤਾਂ ਸ਼ਾਰਦੁਲ ਚੰਗਾ ਬਦਲ ਹੈ ਕਿਉਂਕਿ ਉਹ 7ਵੇਂ ਕ੍ਰਮ 'ਤੇ ਬੱਲੇਬਾਜ਼ੀ ਦਾ ਬਦਲ ਵੀ ਦਿੰਦਾ ਹੈ ਤੇ ਸਾਡੇ ਕੋਲ ਆਰ. ਅਸ਼ਵਿਨ ਵੀ ਹੈ। ਉਸ ਨੇ ਕਿਹਾ ਕਿ ਟੀਮ ਵਿਚ ਚਾਰ ਗੇਂਦਬਾਜ਼ਾਂ ਦੀ ਜਗ੍ਹਾ ਲਗਭਗ ਤੈਅ ਹੈ, ਜਿਨ੍ਹਾਂ ਵਿਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਅਸ਼ਵਿਨ ਤੇ ਮੁਹੰਮਦ ਸਿਰਾਜ ਦਾ ਨਾਂ ਆਉਂਦਾ ਹੈ। ਮੈਨੂੰ ਲੱਗਦਾ ਹੈ ਕਿ ਮੌਜੂਦਾ ਲੈਅ ਨੂੰ ਦੇਖਦੇ ਹੋਏ ਇਸ਼ਾਂਤ ਨੂੰ ਸਿਰਾਜ ਦੀ ਜਗ੍ਹਾ ਤਰਜੀਹ ਮਿਲੇਗੀ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News