ਭਾਰਤ ਦੂਜੀਆਂ ਸੰਯੁਕਤ ਰਾਸ਼ਟਰ ਖੇਡਾਂ ਦਾ ਬਣੇਗਾ ਸਹਿ-ਮੇਜ਼ਬਾਨ, ਯੋਗ ਤੇ ਸ਼ਤਰੰਜ ''ਚ ਕਰੇਗਾ ਅਗਵਾਈ
Friday, Apr 04, 2025 - 03:41 PM (IST)

ਸਪੋਰਟਸ ਡੈਸਕ- ਭਾਰਤ ਖੇਡਾਂ ਰਾਹੀਂ ਕੂਟਨੀਤੀ ਅਤੇ ਸਹਿਯੋਗ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਦੂਜੀਆਂ ਸੰਯੁਕਤ ਰਾਸ਼ਟਰ ਖੇਡਾਂ ਦਾ ਸਹਿ-ਆਯੋਜਕ ਹੈ, ਜਿਸ ’ਚ ਉਹ ਯੋਗ ਅਤੇ ਸ਼ਤਰੰਜ ਵਰਗੀਆਂ ਖੇਡਾਂ ਦੀ ਅਗਵਾਈ ਕਰੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਨਕ ਪ੍ਰਤੀਨਿਧੀ ਰਾਜਦੂਤ ਪਾਰਵਥਨੇਨੀ ਹਰੀਸ਼ ਨੇ ਕਿਹਾ ਕਿ ਦੂਜੀਆਂ ਸੰਯੁਕਤ ਰਾਸ਼ਟਰ ਖੇਡਾਂ ਦਾ ਉਦਘਾਟਨ ਸਮਾਰੋਹ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਸਹਿ-ਆਯੋਜਕ ਦੇ ਰੂਪ ’ਚ ਭਾਰਤ ਸ਼ਤਰੰਜ ਅਤੇ ਯੋਗ ’ਚ ਮੋਹਰੀ ਭੂਮਕਿਾ ਨਿਭਾਏਗਾ।
ਹਰੀਸ਼ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਖੇਡ ਏਕਤਾ ਅਤੇ ਅੰਤਰਾਸ਼ਟਰੀ ਸਹਿਯੋਗ ਦੀ ਭਾਵਨਾ ਦਾ ਉਤਸਵ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਗਲੀ ਵਾਰ ਇਨ੍ਹਾਂ ਖੇਡਾਂ ’ਚ ਕ੍ਰਿਕਟ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਮੈਂ ਸਾਰੇ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਭਾਰਤੀ ਟੀਮ ਨੂੰ ਚੰਗੇ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ।
ਸੰਯੁਕਤ ਰਾਸ਼ਟਰ ਖੇਡਾਂ ਅਪ੍ਰੈਲ-ਮਈ 2025 ਵਿਚ ਆਯੋਜਿਤ ਕੀਤੀਆਂ ਜਾਣਗੀਆਂ। ਯੋਗ 9 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਮੁੱਖ ਦਫਤਰ ’ਚ ਨਾਰਥ ਲਾਨ ਦੇ ਰੋਜ਼ ਗਾਰਡਨ ਵਿਚ, ਜਦਕਿ ਸ਼ਤਰੰਜ ਵੀ ਉਸੇ ਦਿਨ ਨਾਰਥ ਲਾਨ ਦੇ ਓਲੰਪਕਿ ਕਾਰਨਰ ’ਚ ਆਯੋਜਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਜੂਨ 2023 ਨੂੰ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਵਿਸ਼ਾਲ ਨਾਰਥ ਲਾਨ ’ਚ ਇਕ ਇਤਿਹਾਸਕ ਯੋਗ ਸੈਸ਼ਨ ਦਾ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ- ਮੁੰਬਈ ਛੱਡ ਇਸ ਟੀਮ ਵੱਲੋਂ ਖੇਡਣਾ ਚਾਹੁੰਦਾ ਹੈ ਸੂਰਿਆਕੁਮਾਰ ਯਾਦਵ !
ਹਰੀਸ਼ ਨੇ ਕਿਹਾ ਕਿ ਹਾਲਾਂਕਿ ਹਰ ਕੋਈ ਸਰਗਰਮ ਖਿਡਾਰੀ ਨਹੀਂ ਹੋ ਸਕਦਾ ਹੈ ਪਰ ਕੂਟਨੀਤਕ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਉਤਸ਼ਾਹੀ ਪ੍ਰਸ਼ੰਸਕ ਹਨ। ਲੋਕ ਅਲੱਗ-ਅਲੱਗ ਟੀਮਾਂ ਦੇ ਸਮਰਥਕ ਹੋ ਸਕਦੇ ਹਨ ਪਰ ਖੇਡ ਉਨ੍ਹਾਂ ਨੂੰ ਇਕਮੁੱਠ ਕਰਦੀ ਹੈ। ਉਨ੍ਹਾਂ ਕਿਹਾ ਕਿ ਇਕ ਅਰਬ ਤੋਂ ਜ਼ਿਆਦਾ ਭਾਰਤੀਆਂ ਦੀ ਤਰ੍ਹਾਂ ਉਹ ਵੀ ਕ੍ਰਿਕਟ ਪ੍ਰੇਮੀ ਹੈ ਪਰ ਉਮੀਦ ਜਤਾਈ ਕਿ ਅਗਲੀ ਵਾਰ ਸੰਯੁਕਤ ਰਾਸ਼ਟਰ ਖੇਡਾਂ ’ਚ ਕ੍ਰਿਕਟ ਵੀ ਸ਼ਾਮਿਲ ਹੋ ਜਾਵੇਗੀ।
ਸੰਯੁਕਤ ਰਾਸ਼ਟਰ ਖੇਡਾਂ ਸਤੰਬਰ 2024 ਦੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਸਤਾਵ ਸੰਯੁਕਤ ਰਾਸ਼ਟਰ ਖੇਡਾਂ ਅਤੇ ਖੇਡ ਰਾਹੀਂ ਸ਼ਾਂਤੀ ਅਤੇ ਬਿਹਤਰ ਦੁਨੀਆ ਨੂੰ ਬੜ੍ਹਾਵਾ ਦੇਣ ਵਾਲੇ ਹੋਰ ਪ੍ਰਸਤਾਵਾਂ ’ਤੇ ਆਧਾਰਿਤ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਦਘਾਟਨ ਸੈਸ਼ਨ ਦੀ ਤਰ੍ਹਾਂ ਸੰਯੁਕਤ ਰਾਸ਼ਟਰ ਖੇਡਾਂ 2025 ਖੇਡਾਂ ਰਾਹੀਂ ਸਹਿਯੋਗ ਨੂੰ ਬੜਾਵਾ ਦੇਣਾ ਜਾਰੀ ਰੱਖੇਗਾ।
ਸੰਯੁਕਤ ਰਾਸ਼ਟਰ ਖੇਡਾਂ 2025 ਦਾ ਉਦਘਾਟਨ ਸਮਾਰੋਹ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ’ਚ ਆਯੋਜਿਤ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ’ਚ ਫੁੱਟਬਾਲ, ਬਾਸਕਿਟਬਾਲ, ਵਾਲੀਬਾਲ, ਟੈਨਿਸ, ਟੇਬਲ ਟੈਨਿਸ, ਬੈਡਮਿੰਟਨ, ਯੋਗ, ਸ਼ਤਰੰਜ ਅਤੇ ਦੌੜ ਸ਼ਾਮਲ ਹੈ। ਤੁਰਕਮੇਨਿਸਤਾਨ ਸੰਯੁਕਤ ਰਾਸ਼ਟਰ ਖੇਡ ਆਯੋਜਨ ਕਮੇਟੀ ਦਾ ਪ੍ਰਧਾਨ ਹੈ।
ਇਹ ਵੀ ਪੜ੍ਹੋ- ਮਿਆਂਮਾਰ ਭੂਚਾਲ ; 3,100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e