''ਇੰਡੀਆ ਤਾਈਕਵਾਂਡੋ'' ਨੇ ਪਹਿਲੇ ਆਨਲਾਈਨ ਟੂਰਨਾਮੈਂਟ ਦਾ ਕੀਤਾ ਐਲਾਨ

08/26/2020 5:17:22 PM

ਮੁੰਬਈ (ਭਾਸ਼ਾ) : 'ਇੰਡੀਆ ਤਾਈਕਵਾਂਡੋ' ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ 28 ਸਤੰਬਰ ਤੋਂ 4 ਅਕਤੂਬਰ ਤੱਕ ਦੇਸ਼ ਦੀ ਪਹਿਲੀ ਆਨਲਾਈਨ ਰਾਸ਼ਟਰੀ ਤਾਈਕਵਾਂਡੋ ਪੂਮਸੇ ਚੈਂਪੀਅਨਸ਼ਿਪ ਦੀ ਮੇਜਬਾਨੀ ਕਰੇਗਾ। ਹਰ ਇਕ ਐਥਲੀਟ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ 'ਡਿਫੈਂਸ ਅਤੇ ਅਟੈਕ' (ਬਚਾਅ ਅਤੇ ਹਮਲਾਵਰ) ਦੀ ਪੂਮਸੇ ਦੀ ਆਪਣੀ ਵੀਡੀਓ ਬਣਾ ਕੇ ਭੇਜਣੀ ਹੋਵੇਗੀ। ਇਸ ਟੂਰਨਾਮੈਂਟ ਨੂੰ ਵਿਸ਼ਵ ਤਾਈਕਵਾਂਡੋ ਦਾ ਸਮਰਥਨ ਮਿਲੇਗਾ। ਵਿਸ਼ਵ ਤਾਈਕਵਾਂਡੋ ਦੇ ਪ੍ਰਧਾਨ ਡਾ. ਚੌਏ ਨੇ ਮੀਡੀਆ ਬਿਆਨ ਵਿਚ ਕਿਹਾ, 'ਮੈਨੂੰ ਖੁਸ਼ੀ ਹੈ ਕਿ ਇੰਡੀਆ ਤਾਈਕਵਾਂਡੋ ਨੇ ਭਾਰਤ ਵਿਚ ਤਾਈਕਵਾਂਡੋ ਦਾ ਨਵਾਂ ਦੌਰ ਸ਼ੁਰੂ ਕਰਣ ਲਈ ਪਹਿਲੀ ਸ਼ੁਰੂਆਤ ਕੀਤੀ।'

ਖਿਡਾਰੀਆਂ ਨੂੰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਣਾ ਹੋਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਪ੍ਰਤੀਭਾਗੀ ਜਾਂ ਆਯੋਜਕ ਦੇ ਕਿਸੇ ਵੀ ਤਰ੍ਹਾਂ ਸੰਪਰਕ ਵਿਚ ਨਹੀਂ ਆਉਣਾ ਹੋਵੇਗਾ। ਇੰਡੀਆ ਤਾਈਕਵਾਂਡੋ ਦੇ ਪ੍ਰਧਾਨ ਨਾਮਦੇਵ ਸ਼ਿਰਗਾਵੰਕਰ ਨੇ ਕਿਹਾ, 'ਟੂਰਨਾਮੈਂਟ ਖਿਡਾਰੀਆਂ ਦਾ ਮਨੋਬਲ ਵਧਾਉਣ ਵਾਲਾ ਸਾਬਤ ਹੋਵੇਗਾ, ਕਿਉਂਕਿ ਉਹ ਲੰਬੇ ਸਮੇਂ ਤੋਂ ਮੁਕਾਬਲੇ ਦਾ ਇੰਤਜਾਰ ਕਰ ਰਹੇ ਹਨ।'  


cherry

Content Editor

Related News