ਭਾਰਤ ਨੇ ਈਰਾਨ ਨੂੰ ਡਰਾਅ ''ਤੇ ਰੋਕਿਆ
Monday, Sep 24, 2018 - 11:46 PM (IST)

ਕੁਆਲਾਲੰਪੁਰ— ਗੋਲਕੀਪਰ ਨੀਰਜ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਸੋਮਵਾਰ ਇਥੇ ਏ. ਐੱਫ. ਸੀ. ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ ਵਿਚ ਈਰਾਨ ਦੀ ਮਜ਼ਬੂਤ ਟੀਮ ਨੂੰ 33 ਸਾਲ ਵਿਚ ਪਹਿਲੀ ਵਾਰ ਗੋਲ-ਰਹਿਤ ਡਰਾਅ 'ਤੇ ਰੋਕਿਆ।
ਪੰਜਾਬ ਦੇ ਨੀਰਜ ਕੁਮਾਰ ਨੇ 76ਵੇਂ ਮਿੰਟ ਵਿਚ ਈਰਾਨ ਦੀ ਪੈਨਲਟੀ ਨੂੰ ਰੋਕ ਕੇ ਵਿਰੋਧੀ ਟੀਮ ਨੂੰ ਤਿੰਨ ਅੰਕ ਹਾਸਲ ਕਰਨ ਤੋਂ ਰੋਕ ਦਿੱਤਾ। ਕਿਸੇ ਵੀ ਉਮਰ ਵਰਗ ਦੇ ਮੈਚ ਵਿਚ ਭਾਰਤ ਨੇ ਪਿਛਲੀ ਵਾਰ ਦਸੰਬਰ 1984 'ਚ ਸਿੰਗਾਪੁਰ ਵਿਚ ਏਸ਼ੀਆ ਕੱਪ ਫਾਈਨਲ ਵਿਚ ਈਰਾਨ ਨੂੰ ਬਰਾਬਰੀ 'ਤੇ ਰੋਕਿਆ ਸੀ। ਉਦੋਂ ਵੀ ਮੈਚ ਗੋਲ-ਰਹਿਤ ਡਰਾਅ 'ਤੇ ਰਿਹਾ ਸੀ।