ਭਾਰਤ ਫੀਫਾ ਰੈਂਕਿੰਗ ’ਚ 15 ਸਥਾਨ ਖਿਸਕ ਕੇ 117ਵੇਂ ਸਥਾਨ ’ਤੇ ਪਹੁੰਚਿਆ

Thursday, Feb 15, 2024 - 06:58 PM (IST)

ਭਾਰਤ ਫੀਫਾ ਰੈਂਕਿੰਗ ’ਚ 15 ਸਥਾਨ ਖਿਸਕ ਕੇ 117ਵੇਂ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ- ਭਾਰਤੀ ਫੁਟਬਾਲ ਟੀਮ ਨੇ ਹਾਲ ਹੀ ’ਚ ਏ. ਐੱਫ. ਸੀ. ਏਸ਼ੀਆਈ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਵੀਰਵਾਰ ਨੂੰ ਫੀਫਾ ਰੈਂਕਿੰਗ ’ਚ 15 ਸਥਾਨ ਖਿਸਕ ਕੇ 117ਵੇਂ ਸਥਾਨ ’ਤੇ ਆ ਗਿਆ, ਜੋ ਕਿ 7 ਸਾਲਾਂ ’ਚ ਉਸ ਦੀ ਸਭ ਤੋਂ ਖਰਾਬ ਰੈਂਕਿੰਗ ਹੈ। ਭਾਰਤ ਏ. ਐੱਫ. ਸੀ. ਏਸ਼ੀਆਈ ਕੱਪ ’ਚ ਆਪਣੇ ਸਾਰੇ ਤਿੰਨੋਂ ਗਰੁੱਪ ਮੈਚ ਹਾਰ ਗਿਆ ਸੀ। ਇਹ ਭਾਰਤ ਦੀ ਜਨਵਰੀ 2017 ’ਚ 129ਵੇਂ ਸਥਾਨ ਤੋਂ ਬਾਅਦ ਸਭ ਤੋਂ ਖਰਾਬ ਰੈਂਕਿੰਗ ਹੈ। ਹਾਲਾਂਕਿ ਹੁਣ ਤੱਕ ਦੇਸ਼ ਦੀ ਸਭ ਤੋਂ ਖਰਾਬ ਰੈਂਕਿੰਗ 2015 ’ਚ 173 ਸੀ। ਪਿਛਲੀ ਫੀਫਾ ਰੈਂਕਿੰਗ ’ਚ ਭਾਰਤੀ ਟੀਮ 102ਵੇਂ ਸਥਾਨ ’ਤੇ ਸੀ, ਜੋ 21 ਦਸੰਬਰ 2023 ਨੂੰ ਜਾਰੀ ਹੋਈ ਸੀ। ਭਾਰਤ ਨੇ ਪਿਛਲੀ ਰੈਂਕਿੰਗ ਤੋਂ 35.63 ਰੇਟਿੰਗ ਅੰਕ ਗਵਾ ਦਿੱਤੇ। ਹੁਣ ਇਹ ਟੋਗੋ (116ਵੀਂ ਰੈਂਕਿੰਗ) ਅਤੇ ਗਿਨੀ ਬਿਸਾਉ (118ਵੀਂ ਰੈਂਕਿੰਗ) ਦੇ ਵਿਚਕਾਰ ਕਾਬਜ਼ ਹੈ। ਏਸ਼ੀਆਈ ਦੇਸ਼ਾਂ ’ਚ ਭਾਰਤ ਦੀ ਰੈਂਕਿੰਗ 22 ਹੈ। ਵਿਸ਼ਵ ਚੈਂਪੀਅਨ ਅਰਜਨਟੀਨਾ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ ਹੈ ਅਤੇ ਟਾਪ-10 ’ਚ ਕੋਈ ਬਦਲਾਅ ਨਹੀਂ ਹੋਇਆ ਹੈ।
 


author

Aarti dhillon

Content Editor

Related News