ਵਨ-ਡੇ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਖਿਸਕਿਆ ਭਾਰਤ

06/13/2022 6:23:50 PM

ਦੁਬਈ- ਆਈ. ਸੀ. ਸੀ. ਦੀ ਵਨ-ਡੇ ਰੈਂਕਿੰਗ 'ਚ ਭਾਰਤੀ ਕ੍ਰਿਕਟ ਟੀਮ ਡਿੱਗੇ ਕੇ ਪੰਜਵੇਂ ਸਥਾਨ 'ਤੇ ਆ ਗਈ ਹੈ। ਆਈ. ਸੀ. ਸੀ. ਦੀ ਨਵੀਂ ਰੈਂਕਿੰਗ ਦੇ ਮੁਤਾਬਕ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਵਨ-ਡੇ ਸੀਰੀਜ਼ 'ਚ 3-0 ਨਾਲ ਹਰਾ ਕੇ ਭਾਰਤ 'ਤੇ ਬੜ੍ਹਤ ਹਾਸਲ ਕਰ ਲਈ ਹੈ। 

ਇਸ ਸੀਰੀਜ਼ ਤੋਂ ਪਹਿਲਾਂ ਪਾਕਿਸਤਾਨ 102 ਦੀ ਰੇਟਿੰਗ ਦੇ ਨਾਲ ਵਨ-ਡੇ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਸੀ ਪਰ ਕੈਰੇਬੀਆਈ ਟੀਮ ਨੂੰ ਕਲੀਨ ਸਵੀਪ ਕਰਕੇ ਬਾਬਰ ਆਜ਼ਮ ਦੀ ਟੀਮ 106 ਰੇਟਿੰਗ ਦੇ ਨਾਲ ਚੌਥੇ ਸਥਾਨ 'ਤੇ ਆ ਗਈ। 105 ਰੇਟਿੰਗ ਵਾਲੀ ਭਾਰਤੀ ਟੀਮ ਪੰਜਵੇਂ ਸਥਾਨ 'ਤੇ ਖ਼ਿਸਕ ਗਈ ਹੈ। 

ਅਗਸਤ 'ਚ ਹੋਣ ਵਾਲੀ ਪਾਕਿਸਤਾਨ ਦੀ ਅਗਲੀ ਵਨ-ਡੇ ਸੀਰੀਜ਼ ਤੋਂ ਪਹਿਲਾਂ ਭਾਰਤ ਨੂੰ ਇੰਗਲੈਂਡ ਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਤਿੰਨ-ਤਿੰਨ ਮੁਕਾਬਲੇ ਖੇਡਣੇ ਹਨ, ਜਿਸ 'ਚ ਜਿੱਤ ਕੇ ਭਾਰਤ ਪਾਕਿਸਤਾਨ ਤੋਂ ਅੱਗੇ ਨਿਕਲ ਸਕਦਾ ਹੈ। ਦੂਜੇ ਪਾਸੇ ਨਿਊਜ਼ੀਲੈਂਡ 125 ਰੇਟਿੰਗ ਦੇ ਨਾਲ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਰਿਹਾ, ਜਦਕਿ ਇੰਗਲੈਂਡ (124) ਨੇ ਦੂਜਾ ਤੇ ਆਸਟਰੇਲੀਆ (107) ਨੇ ਤੀਜਾ ਸਥਾਨ ਹਾਸਲ ਕੀਤਾ।


Tarsem Singh

Content Editor

Related News