ਵਰਲਡ ਕੱਪ 'ਚ ਭਾਰਤ ਦੇ ਨਾਂ ਸ਼ਰਮਨਾਕ ਰਿਕਾਰਡ, ਬਣਾਇਆ ਪਾਵਰ ਪਲੇਅ ਦਾ ਸਭ ਤੋਂ ਘੱਟ ਸਕੋਰ

Thursday, Jul 11, 2019 - 11:49 AM (IST)

ਵਰਲਡ ਕੱਪ 'ਚ ਭਾਰਤ ਦੇ ਨਾਂ ਸ਼ਰਮਨਾਕ ਰਿਕਾਰਡ, ਬਣਾਇਆ ਪਾਵਰ ਪਲੇਅ ਦਾ ਸਭ ਤੋਂ ਘੱਟ ਸਕੋਰ

ਸਪੋਰਟਸ ਡੈਸਕ— ਭਾਰਤੀ ਟੀਮ ਨੇ ਨਿਊਜ਼ੀਲੈਂਡ ਵਿਰੁੱਧ ਮੁਕਾਬਲੇ ਵਿਚ ਪਾਵਰ ਪਲੇਅ ਦਾ ਸਭ ਤੋਂ ਘੱਟ ਸਕੋਰ ਬਣਾਇਆ। ਭਾਰਤੀ ਟੀਮ ਦੀਆਂ ਤਿੰਨ ਵਿਕਟਾਂ ਸਿਰਫ 5 ਦੌੜਾਂ 'ਤੇ ਡਿੱਗ ਗਈਆਂ ਅਤੇ ਪਾਵਰ ਪਲੇਅ ਦੀ ਆਖਰੀ ਗੇਂਦ 'ਤੇ ਦਿਨੇਸ਼ ਕਾਰਤਿਕ ਨੇ ਵੀ ਆਪਣੀ ਵਿਕਟ ਗੁਆ ਦਿੱਤੀ। ਸ਼ੁਰੂਆਤੀ ਝਟਕਿਆਂ ਤੋਂ ਲੜਖੜਾਈ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਪਹਿਲੇ 10 ਓਵਰਾਂ ਵਿਚ ਪੂਰੀ ਤਰ੍ਹਾਂ ਬੰਨ੍ਹੀ ਰੱਖਿਆ ਅਤੇ ਟੀਮ ਇਸ ਦੌਰਾਨ ਸਿਰਫ 24 ਦੌੜਾਂ ਹੀ ਬਣਾ ਸਕੀ, ਜਿਹੜਾ ਇਸ ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਦਾ ਪਾਵਰ ਪਲੇਅ ਵਿਚ ਸਭ ਤੋਂ ਘੱਟ ਸਕੋਰ ਰਿਹਾ।

PunjabKesari

ਨਿਊਜ਼ੀਲੈਂਡ ਦੀ ਟੀਮ ਨੇ ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 10 ਓਵਰਾਂ ਵਿਚ 27 ਦੌੜਾਂ ਬਣਾਈਆਂ ਸਨ, ਜਿਹੜਾ ਇਸ ਟੂਰਨਾਮੈਂਟ ਵਿਚ ਪਾਵਰ ਪਲੇਅ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ। ਹੁਣ ਭਾਰਤ ਨੇ 10 ਓਵਰਾਂ ਵਿਚ 24 ਦੌੜਾਂ ਬਣਾ ਕੇ ਇਹ ਅਣਚਾਹਿਆ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਵਿਰੁੱਧ ਲੀਗ ਮੈਚ ਵਿਚ 10 ਓਵਰਾਂ ਦੇ ਪਾਵਰ ਪਲੇਅ ਵਿਚ 28 ਦੌੜਾਂ ਬਣਾਈਆਂ ਸਨ।PunjabKesari


Related News