ਇਕ ਹੀ ਜਗ੍ਹਾ ’ਤੇ ਖੇਡੀ ਜਾ ਸਕਦੀ ਹੈ ਭਾਰਤ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼

05/30/2020 2:18:15 PM

ਸਪੋਰਟਸ ਡੈਸਕ— ਕੋਵਿਡ-19 ਦੇ ਹਾਲਾਤਾਂ ਨੂੰ ਦੇਖਦੇ ਹੋਏ ਕ੍ਰਿਕਟ ਆਸਟ੍ਰੇਲੀਆ (CA) ਨੇ ਭਾਰਤ ਖਿਲਾਫ ਟੈਸਟ ਸੀਰੀਜ਼ ਦੇ ਪ੍ਰੋਗਰਾਮ ’ਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇੱਥੇ ਤਕ ਉਨ੍ਹਾਂ ਨੇ ਸਿਰਫ ਇਕ ਸਥਾਨ ’ਤੇ ਮੈਚਾਂ ਦੇ ਪ੍ਰਬੰਧ ਦੇ ਵਿਕਲਪ ਨੂੰ ਵੀ ਖੁੱਲ੍ਹਾ ਰੱਖਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਖਿਲਾਫ ਟੈਸਟ ਮੈਚ ਕਰਮਸ਼ : ਬਿ੍ਰਸਬੇਨ (3-7 ਦਸੰਬਰ), ਐਡੀਲੇਡ (11-15 ਦਸੰਬਰ), ਮੈਲਬਰਨ (26-30 ਦਸੰਬਰ) ਅਤੇ ਸਿਡਨੀ (3-7 ਜਨਵਰੀ) ’ਚ ਖੇਡੇ ਜਾਣਗੇ।

PunjabKesariਹਾਲਾਂਕਿ ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਕੇਵਿਨ ਰੋਬਰਟਸ ਨੇ ਕਿਹਾ ਕਿ ਸਿਹਤ ਸੰਕਟ ਨੂੰ ਦੇਖਦੇ ਹੋਏ ਯਾਤਰਾ ਪਾਬੰਦੀਆਂ ਦੇ ਕਾਰਣ ਪ੍ਰੋਗਰਾਮ ’ਚ ਬਦਲਾਅ ਹੋ ਸਕਦਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੇ ਕਿਹਾ, ਵਰਤਮਾਨ ਪ੍ਰੋਗਰਾਮ ਇਹ ਮੰਨ ਕੇ ਤਿਆਰ ਕੀਤਾ ਗਿਆ ਕਿ ਉਸ ਸਮੇਂ ਰਾਜਸੀ ਸੀਮਾਵਾਂ ਯਾਤਰਾ ਲਈ ਖੁੱਲ ਰਹੇਗੀ। ਇਹ ਉਸ ਸਮੇਂ ਦੇ ਹਾਲਾਤਾਂ ’ਤੇ ਨਿਰਭਰ ਕਰਦਾ ਹੈ ਅਤੇ ਹੋ ਸਕਦਾ ਹੈ ਕਿ ਸਾਨੂੰ ਇਨ੍ਹਾਂ ਦਾ ਆਯੋਜਨ ਇਕ ਜਾਂ ਦੋ ਸਥਾਨਾਂ ’ਤੇ ਹੀ ਕਰਵਾਉਣਾ ਪਏ। ਅਜੇ ਅਸੀਂ ਇਸ ਬਾਰੇ ’ਚ ਕੁਝ ਨਹੀਂ ਜਾਣਦੇ।

PunjabKesari

ਰੋਬਰਟਸ ਨੇ ਕਿਹਾ, ਕਈ ਤਰ੍ਹਾਂ ਦੇ ਵਿਕਲਪ ਹਨ। ਸਾਡੇ ਕੋਲ ਚਾਰ ਰਾਜਾਂ ਦੇ ਚਾਰ ਸਥਾਨ ਹਨ ਜਾਂ ਫਿਰ ਅਸੀਂ ਸਿਰਫ ਇਕ ਰਾਜ ਦੇ ਇਕ ਸਥਾਨ ’ਤੇ ਇਸ ਦਾ ਆਯੋਜਨ ਕਰ ਸਕਦੇ ਹਨ। ਅਜੇ ਅਣਗਿਣਤ ਸੰਭਾਵਨਾਵਾਂ ਹਨ। ਭਾਰਤੀ ਸੀਰੀਜ਼ ਦਾ ਪ੍ਰੋਗਰਾਮ ਐਲਾਨ ਹੋਣ ਤੋਂ ਤੁਰੰਤ ਬਾਅਦ ਪੱਛਮੀ ਆਸਟ੍ਰੇਲੀਆ ਕ੍ਰਿਕਟ ਸੰਘ ਦੀ ਪ੍ਰਮੁੱਖ ਕ੍ਰਿਸਟੀਨਾ ਮੈਥਿਊਜ਼ ਨੇ ਇਸ ਮਹੱਤਵਪੂਰਨ ਟੈਸਟ ਸੀਰੀਜ਼ ਲਈ ਪਰਥ ਦੀ ਜਗ੍ਹਾ ਬਿ੍ਰਸਬੇਨ ਨੂੰ ਤਰਜੀਹ ਦੇਣ ਦੀ ਆਲੋਚਨਾ ਕੀਤੀ ਸੀ।

ਰੋਬਰਟਸ ਨੇ ਕਿਹਾ ਕਿ ਭਾਰਤੀ ਟੀਮ ਦੋ ਸਾਲ ਪਹਿਲਾਂ ਜਦ ਆਸਟ੍ਰੇਲੀਆਈ ਦੌਰੇ ’ਤੇ ਆਈ ਸੀ ਤਾਂ ਤਦ ਗਾਬਾ ਨੂੰ ਟੈਸਟ ਮੈਚ ਨਹੀਂ ਮਿਲਿਆ ਅਤੇ ਸੰਤੁਲਨ ਬਣਾਉਣ ਲਈ ਇਸ ਵਾਰ ਪਰਥ ਨੂੰ ਨਜ਼ਰਅੰਦਾਜ਼ ਕੀਤਾ ਗਿਆ।


Davinder Singh

Content Editor

Related News