ਭਾਰਤ ਦੀ ਸੁਹਾਨਾ ਸੈਣੀ ਨੇ WTT ਯੂਥ ਕੰਟੈਂਡਰ ਟਿਊਨਿਸ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਗਮਾ
Friday, Feb 04, 2022 - 06:21 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਟੇਬਲ ਟੈਨਿਸ ਖਿਡਾਰਨ ਸੁਹਾਨਾ ਸੈਣੀ ਨੇ ਟਿਊਨੀਸ਼ੀਆ ਦੀ ਰਾਜਧਾਨੀ ਵਿਚ ਚੱਲ ਰਹੀ ਡਬਲਯੂ.ਟੀ.ਟੀ. (ਵਰਲਡ ਟੇਬਲ ਟੈਨਿਸ) ਯੂਥ ਕੰਟੈਂਡਰ ਟਿਊਨਿਸ 2022 ਚੈਂਪੀਅਨਸ਼ਿਪ ਵਿਚ ਅੰਡਰ-19 ਕੁੜੀਆਂ ਦੇ ਸੈਮੀਫਾਈਨਲ ਵਿਚ ਐਲੀਨਾ ਜਹਰੀਆ ਤੋਂਂ ਹਾਰਨ ਦੇ ਬਾਅਦ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਬੀਜਿੰਗ ਓਲੰਪਿਕ ’ਚ ਕੋਰੋਨਾ ਸੰਕ੍ਰਮਣ ਦੇ 21 ਨਵੇਂ ਮਾਮਲੇ ਆਏ ਸਾਹਮਣੇ
ਹਰਿਆਣਾ ਦੀ ਖਿਡਾਰਨ ਨੇ ਰੋਮਾਨੀਆ ਦੀ ਆਪਣੀ ਵਿਰੋਧੀ ਨੂੰ ਸਖ਼ਤ ਟੱਕਰ ਦਿੱਤੀ ਪਰ ਉਹ 11-9, 9-11, 10-12, 11-13 ਨਾਲ ਹਾਰ ਗਈ। ਭਾਰਤੀ ਖਿਡਾਰਨ ਕੋਲ ਤੀਜੀ ਅਤੇ ਚੌਥੀ ਗੇਮ ਵਿਚ ਵਾਪਸੀ ਕਰਨ ਦਾ ਮੌਕਾ ਸੀ ਪਰ ਅੰਡਰ-19 ਵਰਗ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਨੇ ਪਹਿਲੀ ਗੇਮ ਗੁਆਉਣ ਤੋਂ ਬਾਅਦ ਉਸ ਨੂੰ ਕੋਈ ਮੌਕਾ ਨਹੀਂ ਦਿੱਤਾ। ਸੁਹਾਨਾ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਇੱਕਤਰਫ਼ਾ ਮੈਚ ਵਿਚ ਮਿਸਰ ਦੀ ਫਰੀਦਾ ਬਦਾਵੀ ਨੂੰ 11-9, 11-4, 11-8 ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਅਥਰਵ ਦਾ ਪਹਿਲਾ ਟੀਜ਼ਰ ਰਿਲੀਜ਼, ਯੋਧਾ ਦੇ ਰੂਪ ’ਚ ਨਜ਼ਰ ਆਏ MS ਧੋਨੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।