ਭਾਰਤ ਦੀ 14 ਸਾਲਾ ਨਿਸ਼ਾਨੇਬਾਜ਼ ਨਾਮਯਾ ਕਪੂਰ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਮਗਾ
Tuesday, Oct 05, 2021 - 12:27 PM (IST)
ਲੀਮਾ (ਭਾਸ਼ਾ) : ਭਾਰਤ ਦੀ 14 ਸਾਲਾ ਨਿਸ਼ਾਨੇਬਾਜ਼ ਨਾਮਯਾ ਕਪੂਰ ਨੇ ਸੋਮਵਾਰ ਨੂੰ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ 25 ਮੀਟਰ ਪਿਸਟਲ ਮੁਕਾਬਲੇ ਵਿਚ ਮਨੁ ਭਾਕਰ ਨੂੰ ਪਛਾੜਦੇ ਹੋਏ ਸੋਨ ਤਮਗਾ ਜਿੱਤਿਆ। ਕਪੂਰ ਨੇ ਫਾਈਨਲ ਵਿਚ 36 ਸਕੋਰ ਬਣਾਏ। ਫਰਾਂਸ ਦੀ ਕੈਮਿਲੀ ਜੇ ਨੂੰ ਚਾਂਦੀ ਅਤੇ 19 ਸਾਲ ਦੀ ਓਲੰਪੀਅਨ ਭਾਕਰ ਨੂੰ ਕਾਂਸੀ ਤਮਗਾ ਮਿਲਿਆ।
ਭਾਰਤ ਦੀ ਰਿਦਮ ਸਾਂਗਵਾਨ ਚੌਥੇ ਸਥਾਨ ’ਤੇ ਰਹੀ। ਕਪੂਰ ਕੁਆਲੀਫਿਕੇਸ਼ਨ ਵਿਚ 6ਵੇਂ ਸਥਾਨ ’ਤੇ ਰਹੀ ਸੀ, ਜਦੋਂਕਿ ਭਾਰਤ ਅਤੇ ਸਾਂਗਵਾਨ ਪਹਿਲੇ ਦੋ ਸਥਾਨ ’ਤੇ ਸਨ। ਭਾਰਤ ਨੇ ਹੁਣ ਤੱਕ ਟੂਰਨਾਮੈਂਟ ਵਿਚ 8 ਗੋਲਡ, 6 ਚਾਂਦੀ ਅਤੇ 3 ਕਾਂਸੀ ਸਮੇਤ 16 ਤਮਗੇ ਜਿੱਤੇ ਹਨ।