ਭਾਰਤ ਦੀ ਵਿਸ਼ਵ ਕੱਪ ਟੀਮ ''ਚ ਵਧਿਆ ਗੇਂਦਬਾਜ਼ : ਦ੍ਰਾਵਿੜ

Sunday, May 19, 2019 - 06:31 PM (IST)

ਭਾਰਤ ਦੀ ਵਿਸ਼ਵ ਕੱਪ ਟੀਮ ''ਚ ਵਧਿਆ ਗੇਂਦਬਾਜ਼ : ਦ੍ਰਾਵਿੜ

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤ-ਏ ਅਤੇ ਅੰਡਰ-19 ਦੇ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਇੰਗਲੈਂਡ ਦੀਆਂ ਸਪਾਟ ਪਿੱਚਾਂ 'ਤੇ ਗੇਂਦਬਾਜ਼ਾਂ ਦੀ ਭੂਮਿਕਾ ਬੇਹੱਦ ਅਹਿਮ ਹੋਵੇਗੀ ਤੇ ਮੌਜੂਦਾ ਭਾਰਤੀ ਗੇਂਦਬਾਜ਼ੀ ਇਕਾਈ ਵਿਚ ਅਜਿਹੇ ਗੇਂਦਬਾਜ਼ ਹਨ, ਜਿਹੜੇ ਮੱਧ ਕ੍ਰਮ ਵਿਚ ਵਿਕਟਾਂ ਲੈ ਸਕਦੇ ਹਨ।

ਇੰਗਲੈਂਡ ਦੀਆਂ ਪਿੱਚਾਂ ਨੂੰ ਧਿਆਨ ਵਿਚ ਰੱਖਦੇ ਹੋਏ ਦ੍ਰਾਵਿੜ ਨੇ ਕਿਹਾ, ''ਮੈਂ ਪਿਛਲੇ ਸਾਲ ਭਾਰਤ-ਏ ਟੀਮ ਨਾਲ ਇੰਗਲੈਂਡ ਦਾ ਦੌਰਾ ਕੀਤਾ ਸੀ ਤੇ ਮੇਰੇ ਤਜਰਬੇ ਦੇ ਅਨੁਸਾਰ ਇਸ ਵਿਸ਼ਵ ਕੱਪ ਵਿਚ ਕਾਫੀ ਦੌੜਾਂ ਬਣਨਗੀਆਂ। ਹਾਈ ਸਕੋਰ ਵਾਲੇ ਕੱਪ ਵਿਚ ਟੀਮ ਵਿਚ ਅਜਿਹੇ ਗੇਂਦਬਾਜ਼ ਹੋਣਾ ਜਿਹੜੇ ਮੱਧਕ੍ਰਮ ਵਿਚ ਵਿਕਟਾਂ ਲੈ ਸਕਣ, ਬੇਹੱਦ ਮਹੱਤਵਪੂਰਨ ਹੈ। ਭਾਰਤ ਇਸ ਮਾਮਲੇ ਵਿਚ ਲੱਕੀ ਹੈ।''PunjabKesariਉਸ ਨੇ ਕਿਹਾ, ''ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਤੇ ਯੁਜਵੇਂਦਰ ਚਾਹਲ ਵਰਗੇ ਗੇਂਦਬਾਜ਼ ਭਾਰਤੀ ਟੀਮ ਵਿਚ ਸ਼ਾਮਲ ਹਨ, ਜਿਹੜੇ ਮੱਧਕ੍ਰਮ ਵਿਚ ਵਿਕਟਾਂ ਲੈ ਸਕਦੇ ਹਨ। ਵੱਡੇ ਸਕੋਰ ਵਾਲੇ ਮੁਕਾਬਲਿਆਂ ਵਿਚ ਜਿਹੜੀ ਟੀਮ ਵਿਚਾਲੇ ਦੇ ਓਵਰਾਂ ਵਿਚ ਵਿਕਟਾਂ ਲੈਣ ਵਿਚ ਕਾਮਯਾਬ ਰਹੇਗੀ, ਉਸਦੇ ਕੋਲ ਵਿਰੋਧੀ ਟੀਮ ਨੂੰ ਘੱਟ ਤੋਂ ਘੱਟ ਸਕੋਰ 'ਤੇ ਰੋਕਣ ਦੇ ਵੱਧ ਮੌਕੇ ਹੋਣਗੇ।''


Related News