ਭਾਰਤ ਦੀ 15 ਸਾਲਾ ਅਨਾਹਤ ਸਿੰਘ ਨੇ ਏਸ਼ੀਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

Sunday, Aug 20, 2023 - 05:29 PM (IST)

ਡੇਲੀਆਨ (ਚੀਨ) : ਭਾਰਤ ਦੀ ਅਨਾਹਤ ਸਿੰਘ ਨੇ ਇੱਥੇ 16 ਤੋਂ 20 ਅਗਸਤ ਤੱਕ ਆਯੋਜਿਤ ਏਸ਼ੀਅਨ ਜੂਨੀਅਰ ਸਕੁਐਸ਼ ਵਿਅਕਤੀਗਤ ਚੈਂਪੀਅਨਸ਼ਿਪ ਦੇ ਅੰਡਰ-17 ਵਰਗ 'ਚ ਸੋਨ ਤਮਗਾ ਜਿੱਤਿਆ। ਪੰਦਰਾਂ ਸਾਲਾ ਅਨਾਹਤ ਨੇ ਐਤਵਾਰ ਨੂੰ ਫਾਈਨਲ 'ਚ ਹਾਂਗਕਾਂਗ ਦੀ ਅੰਨਾ ਕਵਾਂਗ ਨੂੰ 3-1 ਹਰਾ ਕੇ ਸੋਨ ਤਗਮਾ ਜਿੱਤਿਆ। ਅਨਾਹਤ ਨੇ ਕ੍ਰਮਵਾਰ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੀ ਖਿਡਾਰਨ ਡਾਇਸ ਲੀ ਅਤੇ ਵਿਟਨੀ ਇਸਾਬੇਲ ਨੂੰ ਹਰਾਇਆ ਸੀ। 

ਇਹ ਵੀ ਪੜ੍ਹੋ : 3 ਕਾਰਾਂ, ਹਵਾਈ ਜਹਾਜ਼, 24 ਘੰਟੇ ਪੰਜ ਨੌਕਰ, Neymar ਨੂੰ ਅਲ ਹਿਲਾਲ ਕਲੱਬ ਨਾਲ ਜੁੜਨ 'ਤੇ ਮਿਲਣਗੇ ਇਹ ਫਾਇਦੇ

ਪਿਛਲੇ ਸਾਲ ਥਾਈਲੈਂਡ ਵਿੱਚ ਦਿੱਲੀ ਦੀ ਅਨਾਹਤ ਨੇ ਇਸ ਮੁਕਾਬਲੇ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ ਸੀ। ਅਨਾਹਤ ਨੇ 2019 ਵਿੱਚ ਮਕਾਊ ਵਿੱਚ ਅੰਡਰ-13 ਵਰਗ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ।ਅਨਾਹਤ ਨੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਹ 14 ਸਾਲ ਦੀ ਉਮਰ ਵਿੱਚ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਖਿਡਾਰਨ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News