ਪੰਘਾਲ ਸਮੇਤ 4 ਭਾਰਤੀ ਮੁੱਕੇਬਾਜ਼  ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ

Wednesday, Sep 18, 2019 - 10:43 AM (IST)

ਪੰਘਾਲ ਸਮੇਤ 4 ਭਾਰਤੀ ਮੁੱਕੇਬਾਜ਼  ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ

ਸਪੋਰਟਸ ਡੈਸਕ—ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ (52 ਕਿਲੋ) ਸਮੇਤ 4 ਭਾਰਤੀ ਮੁੱਕੇਬਾਜ਼ ਮੰਗਲਵਾਰ ਨੂੰ ਪੁਰਸ਼ਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਿਆ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਨੀਸ਼ ਕੌਸ਼ਿਕ (63 ਕਿਲੋ) ਪੰਜਵਾਂ ਦਰਜਾ ਪ੍ਰਾਪਤ ਕਵਿੰਦਰ ਸਿੰਘ ਬਿਸ਼ਟ (57 ਕਿਲੋ)  ਤੇ  ਸੰਜੀਤ (91 ਕਿਲੋ) ਨੇ ਵੀ ਆਖਰੀ-8 'ਚ ਦਾਖਲ ਕਰ ਲਿਆ ਹੈ।PunjabKesari
ਪੰਘਾਲ ਨੇ ਪਹਿਲੇ ਵਿਸ਼ਵ ਚੈਂਪੀਅਨਸ਼ਿਪ ਤਮਗੇ ਵੱਲ ਇਕ ਹੋਰ ਕਦਮ ਵਧਾਉਂਦਿਆਂ ਤੁਰਕੀ ਦੇ ਬਾਤੂਹਾਨ ਸੀਫਕੀ ਨੂੰ ਹਰਾਇਆ , ਉਥੇ ਹੀ ਕੌਸ਼ਿਕ ਨੇ ਚੌਥਾ ਦਰਜਾ ਪ੍ਰਾਪਤ ਮੰਗੋਲੀਆ ਦੇ ਚਿੰਜੋਰਿਗ ਬਾਤਾਰਸੁਖ ਨੂੰ ਹਰਾਇਆ। ਸੰਜੀਤ ਨੇ ਦੂਜਾ ਦਰਜਾ ਪ੍ਰਾਪਤ ਉਜ਼ਬੇਕਿਸਤਾਨ ਦੇ ਸੰਜਾਰ ਤੁਸੁਨੋਵ ਨੂੰ 3-2 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ।  ਸੰਜਾਰ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤੇ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ। ਬਿਸ਼ਟ ਨੇ ਫਿਨਲੈਂਡ ਦੇ ਅਰਲਾਨ ਖਾਤੀਵ ਨੂੰ 3-2 ਨਾਲ ਹਰਾਇਆ।PunjabKesari
ਪੰਘਾਲ ਵਿਸ਼ਵ ਚੈਂਪੀਅਨਸ਼ਿਪ 'ਚ ਦੂਜੀ ਵਾਰ ਖੇਡ ਰਿਹਾ ਹੈ ਜਦਕਿ ਕੌਸ਼ਿਕ ਤੇ ਸੰਜੀਤ ਦੀ ਇਹ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਹੈ। ਤਿੰਨੇ ਭਾਰਤੀ ਫੌਜ ਦੇ ਮੁੱਕੇਬਾਜ਼ ਹਨ। ਦੂਜਾ ਦਰਜਾ ਪ੍ਰਾਪਤ ਪੰਘਾਲ ਨੇ 5-0 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦਾ ਸਾਹਮਣਾ ਫਿਲਪੀਨਜ਼ ਦੇ ਕਾਰਲੋ ਪਾਲਾਮ ਨਾਲ ਹੋਵੇਗਾ, ਜਿਹੜਾ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪੰਘਾਲ ਹੱਥੋਂ ਹਾਰ ਗਿਆ ਸੀ।


Related News