ਫੀਫਾ ਰੈਂਕਿੰਗ ’ਚ ਭਾਰਤ 104ਵੇਂ ਸਥਾਨ ’ਤੇ ਬਰਕਰਾਰ

12/24/2021 12:17:19 PM

ਜ਼ਿਊਰਖ/ਸਵਿਟਜ਼ਰਲੈਂਡ (ਵਾਰਤਾ) : ਫੁੱਟਬਾਲ ਦੀ ਵਿਸ਼ਵ ਸੰਸਥਾ ਫੀਫਾ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਪੁਰਸ਼ ਰੈਂਕਿੰਗ ਦਾ ਐਲਾਨ ਕੀਤਾ, ਜਿਸ ਵਿਚ ਭਾਰਤੀ ਪੁਰਸ਼ ਫੁੱਟਬਾਲ ਟੀਮ 104ਵੇਂ ਸਥਾਨ ’ਤੇ ਬਰਕਰਾਰ ਹੈ। ਬੈਲਜੀਅਮ ਨੇ ਲਗਾਤਾਰ ਚੌਥੇ ਸਾਲ ਰੈਂਕਿੰਗ ਵਿਚ ਸਿਖ਼ਰ ਸਥਾਨ ’ਤੇ ਕਬਜ਼ਾ ਰੱਖਿਆ। ਉਹ ਦੂਜੇ ਨੰਬਰ ’ਤੇ ਮੌਜੂਦ ਬ੍ਰਾਜ਼ੀਲ ਤੋਂ ਹਾਲਾਂਕਿ 2.1 ਅੰਕ ਨਾਲ ਹੀ ਅੱਗੇ ਹੈ। ਇਸ ਦੌਰਾਨ ਫਰਾਂਸ ਤੀਜੇ ਸਥਾਨ ’ਤੇ ਰਿਹਾ। ਓਵਰਆਲ ਗੱਲ ਕਰੀਏ ਤਾਂ ਕੈਨੇਡਾ ਸਾਲ ਦੀ ਸਭ ਤੋਂ ਬਿਹਤਰੀਨ ਟੀਮ ਰਹੀ ਹੈ, ਜਿਸ ਨੇ ਪਿਛਲੇ 12 ਮਹੀਨਿਆਂ ਵਿਚ 130.32 ਅੰਕਾਂ ਦੇ ਫ਼ਾਇਦੇ ਨਾਲ 40ਵੇਂ ਸਥਾਨ ’ਤੇ ਕਬਜ਼ਾ ਕੀਤਾ ਹੈ।

ਇਹ ਵੀ ਪੜ੍ਹੋ : ਫੀਫਾ ਦੀ 2022 ਲਈ ਅੰਤਰਰਾਸ਼ਟਰੀ ਸੂਚੀ ’ਚ 18 ਭਾਰਤੀ ਰੈਫਰੀਆਂ ਨੂੰ ਮਿਲੀ ਥਾਂ

2021 ਗੋਲਡ ਕੱਪ ਦੇ ਸੈਮੀਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਫੀਫਾ ਵਿਸ਼ਵ ਕੱਪ ਕਤਰ 2022 ਦੇ ਕੁਆਲੀਫਾਇਰ ਟੂਰਨਾਮੈਂਟ ਵਿਚ ਪ੍ਰਭਾਵਸ਼ਾਲੀ ਨਤੀਜੇ ਉਸ ਦੇ ਉਪਰ ਵਧਣ ਦੇ ਮੁੱਖ ਕਾਰਕ ਰਹੇ ਹਨ। ਕੋਪਾ ਅਮਰੀਕਾ 2021 ਦੇ ਜੇਤੂ ਅਰਜਨਟੀਨਾ ਅਤੇ ਯੂ.ਈ.ਐਫ.ਏ. ਯੂਰੋ 2020 ਦੇ ਜੇਤੂ ਨੂੰ ਵੀ ਰੈਂਕਿੰਗ ਵਿਚ ਫ਼ਾਇਦਾ ਹੋਇਆ। ਦੋਵੇਂ ਟੀਮਾਂ ਅੰਕਾਂ ਵਿਚ ਵਾਧੇ ਨਾਲ ਕ੍ਰਮਵਾਰ: ਪੰਜਵੇਂ ਅਤੇ ਛੇਵੇਂ ਸਥਾਨ ’ਤੇ ਪਹੁੰਚ ਗਈਆਂ ਹਨ। ਉਥੇ ਹੀ ਇੰਗਲੈਂਡ ਚੌਥੇ ਅਤੇ ਅਮਰੀਕਾ 11ਵੇਂ ਸਥਾਨ ’ਤੇ ਰਿਹਾ ਹੈ। ਅਫ਼ਰੀਕੀ ਟੀਮਾਂ ਵਿਚ ਸਭ ਤੋਂ ਪ੍ਰਭਾਵਸ਼ਾਲੀ ਇਕੁਏਟੋਰੀਅਲ ਗਿਨੀ ਦੀ ਟੀਮ ਰਹੀ ਹੈ, ਜਿਸ ਨੇ ਰੈਂਕਿੰਗ ਵਿਚ ਫ਼ਾਇਦੇ ਨਾਲ 114ਵਾਂ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਏਸ਼ੀਆ ਵਿਚ ਸਾਊਦੀ ਅਰਬ ਨੇ ਅਜਿਹਾ ਕਰਕੇ ਦਿਖਾਇਆ ਹੈ। ਉਸ ਨੂੰ 51ਵਾਂ ਸਥਾਨ ਮਿਲਿਆ ਹੈ।

ਇਹ ਵੀ ਪੜ੍ਹੋ : ਕੋਵਿਡ-19: ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਿਆਨ ਸੂਬੇ 'ਚ ਲਗਾਈ ਗਈ ਤਾਲਾਬੰਦੀ

ਹਾਲਾਂਕਿ ਪਿਛਲੇ ਮਹੀਨੇ ਦੇ ਲਿਹਾਜ ਨਾਲ ਦੇਖੀਏ ਤਾਂ ਸਭ ਤੋਂ ਬਿਹਤਰ ਏਸ਼ੀਆਈ ਟੀਮ ਇੰਡੋਨੇਸ਼ੀਆ ਹੈ, ਜੋ 164ਵੇਂ ਸਥਾਨ ’ਤੇ ਪਹੁੰਚੀ ਹੈ। ਫੀਫਾ ਅਰਬ ਕੱਪ 2021 ਦੇ ਜੇਤੂ ਅਲਜੀਰੀਆ ਅਤੇ ਤੀਜੇ ਸਥਾਨ ’ਤੇ ਕਤਰ ਨੂੰ ਵੀ ਰੈਂਕਿੰਗ ਵਿਚ ਫ਼ਾਇਦਾ ਹੋਇਆ ਹੈ। ਦੋਵੇਂ ਕ੍ਰਮਵਾਰ: 29ਵੇਂ ਅਤੇ 48ਵੇਂ ਸਥਾਨ ’ਤੇ ਪਹੁੰਚ ਗਏ ਹਨ, ਜਦੋਂਕਿ ਥਾਈਲੈਂਡ 115ਵੇਂ ਸਥਾਨ ’ਤੇ ਆ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੜੀਸਾ ਨੇ ਜੂਨੀਅਰ ਹਾਕੀ ਨੈਸ਼ਨਲ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News