ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ

Tuesday, Oct 06, 2020 - 03:58 PM (IST)

ਜਨਵਰੀ 'ਚ ਪਿਤਾ ਬਣਨਗੇ ਵਿਰਾਟ ਕੋਹਲੀ, BCCI ਨੇ ਆਸਟਰੇਲੀਆ ਨੂੰ ਕੀਤੀ ਖ਼ਾਸ ਬੇਨਤੀ

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਅਗਲੇ ਸਾਲ ਜਨਵਰੀ ਵਿਚ ਪਿਤਾ ਬਨਣ ਵਾਲੇ ਹਨ ਅਤੇ ਉਹ ਇਸ ਸਮੇਂ ਆਈ.ਪੀ.ਐਲ. ਖੇਡਣ ਲਈ ਯੂ.ਏ.ਈ. ਵਿਚ ਮੌਜੂਦ ਹਨ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਯੂ.ਏ.ਈ. ਵਿਚ ਹੀ ਮੌਜੂਦ ਹੈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਆਈ.ਪੀ.ਐਲ. ਖ਼ਤਮ ਹੋਣ ਦੇ ਬਾਅਦ ਵਿਰਾਟ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਵੀ ਆਸਟਰੇਲੀਆ ਜਾ ਸਕਦੀ ਹੈ। ਦੱਸ ਦੇਈਏ ਕਿ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਯੂ.ਏ.ਈ. ਵਿਚ ਆਈ.ਪੀ.ਐਲ. ਦੇ ਬਾਅਦ ਆਸਟਰੇਲੀਆ ਲਈ ਰਵਾਨਾ ਹੋਣਾ ਹੈ। ਆਸਟਰੇਲੀਆ ਵਿਚ ਟੀਮ ਨੇ 4 ਟੈਸਟ, 3 ਵਨਡੇ ਅਤੇ 3 ਟੀ20 ਖੇਡਣੇ ਹਨ। ਕੋਹਲੀ ਆਸਟਰੇਲੀਆ ਵਿਚ ਅਨੁਸ਼ਕਾ ਨਾਲ ਸਮਾਂ ਬਿਤਾ ਸਕੇ ਇਸ ਲਈ ਬੀ.ਸੀ.ਸੀ.ਆਈ. ਨੇ ਕ੍ਰਿਕਟ ਆਸਟਰੇਲੀਆ ਨੂੰ ਖ਼ਾਸ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ: ਖੇਡ ਜਗਤ 'ਚ ਸੋਗ ਦੀ ਲਹਿਰ, ਕਾਰ ਹਾਦਸੇ 'ਚ ਜ਼ਖ਼ਮੀ ਹੋਏ ਸਟਾਰ ਕ੍ਰਿਕਟਰ ਦੀ ਮੌਤ

ਦੇਰੀ ਨਾਲ ਆਯੋਜਿਤ ਹੋਵੇਗਾ ਚੌਥਾ ਟੈਸਟ
ਕੁੱਝ ਰਿਪੋਰਟਾਂ ਮੁਤਾਬਕ ਬੀ.ਸੀ.ਸੀ.ਆਈ. ਇਹ ਚਾਹੁੰਦਾ ਹੈ ਕਿ ਨਵੇਂ ਸਾਲ ਦਾ ਪਹਿਲਾ ਟੈਸਟ ਜਨਵਰੀ 7 ਤੋਂ ਪਹਿਲਾਂ ਸ਼ੁਰੂ ਨਾ ਹੋਵੇ। ਇਸ ਨਾਲ ਇਹ ਹੋਵੇਗਾ ਕਿ ਬ੍ਰਿਸਬੇਨ ਵਿਚ ਖੇਡਿਆ ਜਾਣ ਵਾਲਾ ਚੌਥਾ ਟੈਸਟ ਮੈਚ ਅੱਗੇ ਖ਼ਿਸਕ ਜਾਵੇਗਾ ਅਤੇ ਵਿਰਾਟ ਕੋਹਲੀ ਵੀ ਇਸ ਟੈਸਟ ਲਈ ਉਪਲੱਬਧ ਰਹਿਣਗੇ। ਜੇਕਰ ਕ੍ਰਿਕਟ ਆਸਟਰੇਲੀਆ ਰਾਜ਼ੀ ਹੋ ਜਾਂਦਾ ਹੈ ਤਾਂ ਵਿਰਾਟ ਕੋਹਲੀ ਲਈ ਆਪਣੀ ਨਿੱਜੀ ਜਿੰਮੇਦਾਰੀ ਲਈ ਰਸਤਾ ਕੱਢਣਾ ਸੌਖਾ ਹੋ ਜਾਵੇਗਾ। ਇਸ ਦੌਰੇ ਦਾ ਸ਼ੈਡਿਊਲ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?


author

cherry

Content Editor

Related News