ਭਾਰਤ ਨੇ ਅਫਗਾਨਿਸਤਾਨ ਨਾਲ ਖੇਡਿਆ ਡਰਾਅ

Thursday, Nov 14, 2019 - 10:49 PM (IST)

ਭਾਰਤ ਨੇ ਅਫਗਾਨਿਸਤਾਨ ਨਾਲ ਖੇਡਿਆ ਡਰਾਅ

ਦੁਸ਼ਾਨਬੇ- ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਖਿਡਾਰੀ ਲੇਨ ਡੋਂਗੇਲ ਨੇ ਵੀਰਵਾਰ ਨੂੰ ਤਾਜਿਕਿਸਤਾਨ  ਦੇ ਦੁਸ਼ਾਨਬੇ ਵਿਚ ਫੀਫਾ  ਵਿਸ਼ਵ ਕੱਪ-2022 ਕਤਰ ਤੇ  ਐੱਫ. ਸੀ. ਏਸ਼ੀਆ ਕੱਪ-2023 ਚੀਨ ਦੇ ਲਈ ਸਾਂਝੇ ਕੁਆਲੀਫਾਇਰ ਵਿਚ ਅਫਗਾਨਿਸਤਾਨ ਵਿਰੁੱਧ ਮੁਕਾਬਲੇ ਦੇ ਇੰਜਰੀ ਸਮੇਂ ਵਿਚ ਬਿਹਤਰੀਨ ਗੋਲ ਕਰਕੇ 1-1 ਨਾਲ ਮੈਚ ਡਰਾਅ ਕਰਵਾਇਆ ਤੇ ਅੰਕ ਹਾਸਲ ਕੀਤਾ।
ਵਿਸ਼ਵ ਰੈਂਕਿੰਗ ਵਿਚ 106ਵੇਂ ਸਥਾਨ ਦੀ ਭਾਰਤੀ ਟੀਮ ਨੂੰ 149ਵੇਂ ਨੰਬਰ 'ਤੇ ਮੌਜੂਦ ਅਫਗਾਨਿਸਤਾਨ ਦੀ ਟੀਮ ਤੋਂ ਸਖਤ ਚੁਣੌਤੀ ਦੇਖਣ ਨੂੰ ਮਿਲੀ। ਅਫਗਾਨਿਸਤਾਨ ਵਲੋਂ ਜੇਲਫਾਗਰ ਨਜਾਰੀ ਨੇ 46ਵੇਂ ਮਿੰਟ ਵਿਚ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ। ਮੈਚ ਦੇ ਇੰਜਰੀ ਸਮੇਂ ਵਿਚ ਬਦਲਵੇਂ ਖਿਡਾਰੀ ਦੇ ਤੌਰ 'ਤੇ ਮੈਦਾਨ 'ਤੇ ਉਤਰੇ ਭਾਰਤ ਦੇ ਡੋਂਗਲੇ ਨੇ ਮਿਡਫੀਲਡਰ ਬ੍ਰੈਂਡਨ ਫਰਨਾਂਡਿਸ ਦੇ ਪਾਸ 'ਤੇ ਬਿਨਾਂ ਗਲਤੀ ਕੀਤੇ ਗੋਲ ਕੀਤਾ ਤੇ ਭਾਰਤੀ ਟੀਮ ਨੂੰ ਅੰਕ ਦਿਵਾ  ਕੇ ਮੈਚ 1-1 ਨਾਲ ਡਰਾਅ ਕਰਵਾ ਦਿੱਤਾ।

PunjabKesari


author

Gurdeep Singh

Content Editor

Related News