ਚੋਟੀ ਦੀਆਂ ਟੀਮਾਂ ਖਿਲਾਫ ਪ੍ਰਦਰਸ਼ਨ ਤੋਂ ਓਲੰਪਿਕ ਦੀਆਂ ਤਿਆਰੀਆਂ ਦਾ ਪਤਾ ਲੱਗੇਗਾ : ਮਨਪ੍ਰੀਤ

11/26/2019 12:23:07 PM

ਸਪੋਰਟਸ ਡੈਸਕ—ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਗਾਮੀ ਪ੍ਰੋ ਲੀਗ 'ਚ ਆਸਟਰੇਲੀਆ ਤੇ ਅਰਜਨਟੀਨਾ ਵਰਗੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਭਾਰਤ ਦੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ 2020 ਦੀਆਂ ਤਿਆਰੀਆਂ ਦਾ ਮੁਲਾਂਕਣ ਹੋਵੇਗਾ। ਭਾਰਤੀ ਟੀਮ 18 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਐੱਫ. ਆਈ. ਐੱਚ. ਪ੍ਰੋ ਲੀਗ 'ਚ ਹਿੱਸਾ ਲਵੇਗੀ। 5 ਮਹੀਨਿਆਂ ਤੱਕ ਚੱਲਣ ਵਾਲੀ ਇਸ ਲੀਗ 'ਚ ਭਾਰਤ ਤੋਂ ਇਲਾਵਾ 8 ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ।PunjabKesari

ਮਨਪ੍ਰੀਤ ਨੇ ਕਿਹਾ, ''ਟੀਮ ਦਾ ਟੀਚਾ ਆਪਣੇ ਪੂਲ (ਓਲੰਪਿਕ) 'ਚ ਚੋਟੀ ਦੀਆਂ ਦੋ ਟੀਮਾਂ 'ਚ ਰਹਿਣ ਦਾ ਹੈ। ਅਗਲੇ ਸਾਲ ਪ੍ਰੋ ਲੀਗ 'ਚ ਸਾਨੂੰ ਆਸਟਰੇਲੀਆ ਤੇ ਅਰਜਨਟੀਨਾ ਵਰਗੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਖੇਡਣਾ ਹੈ। ਇਨ੍ਹਾਂ ਦੋਵਾਂ ਟੀਮ ਵਿਰੁੱਧ ਸਾਡਾ ਪ੍ਰਦਰਸ਼ਨ ਇਹ ਤੈਅ ਕਰੇਗਾ ਕਿ ਓਲੰਪਿਕ 'ਚ ਜਾਣ ਤੋਂ ਪਹਿਲਾਂ ਟੀਮ ਦੀ ਸਥਿਤੀ ਕੀ ਹੈ। ਇਸ ਤੋਂ ਬਾਅਦ ਸਾਨੂੰ ਉਸ ਦੇ ਮੁਤਾਬਕ ਤਿਆਰੀਆਂ ਕਰਨੀਆਂ ਪੈਣਗੀਆਂ।'' ਭਾਰਤੀ ਪੁਰਸ਼ ਟੀਮ ਨੂੰ ਮੌਜੂਦਾ ਚੈਂਪੀਅਨ ਅਰਜਨਟੀਨਾ ਅਤੇ ਦੁਨੀਆ ਦੀ ਨੰਬਰ ਇਕ ਟੀਮ ਆਸਟਰੇਲੀਆ ਦੇ ਨਾਲ ਪੂਲ-ਏ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਪੂਲ 'ਚ ਸਪੇਨ, ਨਿਊਜ਼ੀਲੈਂਡ ਅਤੇ ਮੇਜ਼ਬਾਨ ਜਾਪਾਨ ਦੀ ਟੀਮ ਵੀ ਸ਼ਾਮਲ ਹੈ।PunjabKesari
ਮਨਪ੍ਰੀਤ ਨੇ ਕਿਹਾ, ''ਓਲੰਪਿਕ 'ਚ ਕੋਈ ਗਰੁੱਪ ਸੌਖਾ ਨਹੀਂ ਹੁੰਦਾ ਹੈ। ਰੈਂਕਿੰਗ ਦੇ ਮਾਮਲੇ 'ਚ ਅਸੀਂ ਆਪਣੇ ਪੂਲ 'ਚ ਆਸਟਰੇਲੀਆ ਅਤੇ ਅਰਜਨਟੀਨਾ ਤੋਂ ਬਾਅਦ ਤੀਜੀ ਸਭ ਤੋਂ ਸਰਵਸ਼੍ਰੇਸ਼ਠ ਟੀਮ ਹਾਂ ਜਿਸ ਦੇ ਨਾਲ ਸਾਡਾ ਪੂਲ ਥੋੜ੍ਹਾ ਸੌਖਾ ਲੱਗ ਰਿਹਾ ਹੈ। ਭਾਰਤੀ ਕਪਤਾਨ ਨੇ ਕਿਹਾ, ''ਓਲੰਪਿਕ 'ਚ ਰੈਂਕਿੰਗ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ। ਕਿਸੇ ਵੀ ਟੀਮ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਹੈ। ਸਾਨੂੰ ਆਪਣੇ ਪੂਲ ਦੇ ਸਾਰੇ ਮੈਚਾਂ 'ਚ ਆਪਣਾ ਸਭ ਤੋਂ ਸਰਵਸ਼੍ਰੇਸ਼ਟ ਖੇਡ ਦਿਖਾਉਣਾ ਹੋਵੇਗਾ, ਜਿਸ ਦੇ ਨਾਲ ਇਹ ਪਤਾ ਚੱਲੇਗਾ ਕਿ ਕੁਆਟਰ ਫਾਈਨਲ 'ਚ ਕਿਹੜੀਆਂ ਟੀਮਾਂ ਭਿੜਣਗੀਆਂ।


Related News