ਭਾਰਤ-ਪਾਕਿਸਤਾਨ ਟੀ-20 ਵਿਸ਼ਵ ਕੱਪ ਮੈਚ ਦਾ ਸਿਨੇਮਾਘਰਾਂ ''ਚ ਕੀਤਾ ਜਾਵੇਗਾ ਸਿੱਧਾ ਪ੍ਰਸਾਰਣ
Saturday, Oct 22, 2022 - 09:52 PM (IST)
ਨਵੀਂ ਦਿੱਲੀ— ਵੱਖ-ਵੱਖ ਸਿਨੇਮਾਘਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੈਚ ਦਾ ਵੱਡੇ ਪਰਦੇ 'ਤੇ ਲਾਈਵ ਪ੍ਰਸਾਰਣ ਕਰਨਗੇ ਅਤੇ ਇਸ ਦੇ ਲਈ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨਾਲ ਸਮਝੌਤਾ ਕੀਤਾ ਹੈ। ਜਿੱਥੇ ਕੁਝ ਖੁਸ਼ਕਿਸਮਤ ਲੋਕ ਮੈਲਬੌਰਨ ਕ੍ਰਿਕਟ ਗਰਾਊਂਡ (MCG) 'ਤੇ ਬੈਠ ਕੇ ਮੈਚ ਦਾ ਆਨੰਦ ਲੈਣਗੇ, ਬਹੁਤ ਸਾਰੇ ਆਪਣੇ ਟੀਵੀ ਅਤੇ ਸਮਾਰਟਫੋਨ ਸਕ੍ਰੀਨਾਂ 'ਤੇ ਮੈਚ ਦੇਖਣਗੇ ਜਦਕਿ ਹੋਰ ਕ੍ਰਿਕਟ ਪ੍ਰਸ਼ੰਸਕ ਥੀਏਟਰਾਂ ਵਿੱਚ ਇੱਕ ਆਰਾਮਦਾਇਕ ਸੀਟ 'ਤੇ 70mm ਸਕਰੀਨ 'ਤੇ ਮੈਚ ਦੇਖਣਗੇ।
ਆਈਨੌਕਸ ਲੀਜ਼ਰ ਲਿਮਟਿਡ ਨੇ ਟੀਮ ਇੰਡੀਆ ਵਲੋਂ ਖੇਡੇ ਗਏ ਸਾਰੇ ਮੈਚਾਂ, ਸੈਮੀਫਾਈਨਲ ਅਤੇ ਫਾਈਨਲ ਦੇ ਲਾਈਵ ਪ੍ਰਸਾਰਣ ਲਈ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਆਈਨੌਕਸ ਲੀਜ਼ਰ ਲਿਮਟਿਡ ਨੇ ਇੱਕ ਬਿਆਨ ਵਿੱਚ ਕਿਹਾ, "ਮੈਚ ਦਾ 25 ਤੋਂ ਵੱਧ ਸ਼ਹਿਰਾਂ ਵਿੱਚ ਆਈਨੌਕਸ ਮਲਟੀਪਲੈਕਸਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।"
ਇਹ ਵੀ ਪੜ੍ਹੋ : T20 ਵਿਸ਼ਵ ਕੱਪ : ਚਾਰੇ ਖ਼ਾਨੇ ਚਿੱਤ ਹੋਏ ਕੰਗਾਰੂ ਬੱਲੇਬਾਜ਼, ਨਿਊਜ਼ੀਲੈਂਡ ਨੇ ਦਰਜ ਕੀਤੀ ਵੱਡੀ ਜਿੱਤ
ਇਸ ਦੇ ਮੁੱਖ ਪ੍ਰੋਗਰਾਮ ਅਧਿਕਾਰੀ ਰਾਜੇਂਦਰ ਸਿੰਘ ਜਯਾਲਾ ਨੇ ਕਿਹਾ ਕਿ ਕ੍ਰਿਕਟ ਮੈਚਾਂ ਦੀ ਸਕ੍ਰੀਨਿੰਗ "ਕੋਈ ਨਵਾਂ ਰੁਝਾਨ ਨਹੀਂ" ਹੈ, ਪਰ ਇਹ ਬਹੁਤ ਲਾਭਦਾਇਕ ਉੱਦਮ ਹੈ। ਇੱਕ ਹੋਰ ਵੱਡੀ ਫਿਲਮ ਥੀਏਟਰ ਕੰਪਨੀ, ਪੀਵੀਆਰ ਸਿਨੇਮਾਜ਼, ਭਾਰਤ ਦੇ ਸਾਰੇ ਮੈਚਾਂ ਦੇ ਨਾਲ-ਨਾਲ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਦੀ ਸਕ੍ਰੀਨਿੰਗ ਕਰੇਗੀ। ਐਤਵਾਰ ਦੇ ਮੈਚ ਦਾ ਭਾਰਤ ਦੇ 45 ਸ਼ਹਿਰਾਂ ਵਿੱਚ 100 ਸਕਰੀਨਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਸ਼ੁਰੂ ਹੋ ਚੁੱਕਾ ਹੈ। ਫਾਈਨਲ 13 ਨਵੰਬਰ ਨੂੰ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।