ਦੁੰਬਈ ''ਚ ਮਿਲਣਗੇ ਭਾਰਤ-ਪਾਕਿਸਤਾਨ ਦੇ ਕ੍ਰਿਕਟ ਅਧਿਕਾਰੀ

Thursday, May 25, 2017 - 10:49 PM (IST)

ਨਵੀਂ ਦਿੱਲੀ— ਭਾਰਤੀ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਅਤੇ ਪਾਕਿਸਤਾਨ ਕ੍ਰਿਕਟ ਬੋਰਡ(ਪੀ.ਸੀ.ਬੀ) ਦੇ ਅਧਿਕਾਰੀ 2015 ਤੋਂ 2023 ਦੇ ਵਿਚਾਲੇ 6 ਦੌ-ਪੱਖੀ ਸੀਰੀਜ਼ ਖੇਡਣ 'ਤੇ ਚਰਚਾ ਕਰਨ ਲਈ 29 ਮਈ ਨੂੰ ਦੁੰਬਈ 'ਚ ਬੈਂਠਕ ਕਰਨਗੇ। ਬੀ.ਸੀ.ਆਈ. ਦੇ ਪ੍ਰਧਾਨ ਅਮਿਤਾਭ ਚੌਧਰੀ 'ਚ ਬੀ.ਸੀ.ਸੀ.ਆਈ ਵਲੋਂ ਗੱਲਬਾਤ ਕਰਨਗੇ ਉਹ ਪਾਕਿਸਤਾਨ ਵਲੋਂ ਪੀ.ਸੀ.ਬੀ ਚੈਅਰਮੇਨ ਸ਼ਹਰਯਾਰ ਖਾਨ ਅਤੇ ਹੋਰ ਅਧਿਕਾਰੀ ਬੈਂਠਕ 'ਚ ਮੌਜੂਦ ਰਹਿਣਗੇ।
ਚੌਧਰੀ ਨੇ ਕਿਹਾ ਕਿ ਅਸੀਂ ਹੁਣ ਵੀ ਖੇਡਣ ਲਈ ਤਿਆਰ ਹਾਂ। ਪਰ ਹਾਲਾਤ ਹਾਲੇ ਨਹੀਂ ਬਦਲੇ। ਭਾਰਤ ਸਰਕਾਰ ਦੀ ਇੰਜਾਜ਼ਤ ਤੋਂ ਬਿਨ੍ਹਾਂ ਅਸੀਂ ਸੀਰੀਜ਼ ਨਹੀਂ ਖੇਡ ਸਕਦੇ। ਅਸੀਂ ਇਕ ਵਾਰ ਫਿਰ ਆਪਣੀ ਸਰਕਾਰ ਨੂੰ ਲਿਖਿਆ ਹੈ ਅਤੇ ਸਾਨੂੰ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਹੈ। ਮੇਰਾ ਮੰਨਣਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ।
ਪੀ.ਸੀ.ਬੀ ਨੇ ਪਿਛਲੇ ਮਹੀਨੇ ਹੀ ਬੀ.ਸੀ.ਸੀ.ਆਈ ਨੂੰ ਨੋਟਿਸ ਭੇਜਿਆ ਸੀ ਜਿਸ 'ਚ ਉਸ ਨੇ ਭਾਰਤ ਦੇ ਦੋਵਾਂ ਬੋਰਡਾਂ ਦੇ ਵਿਚਾਲੇ ਹੋਏ ਸਮਝੌਤੇ ਪੱਤਰ ਦਾ ਸਨਮਾਨ ਨਹੀਂ ਕਰਨ ਲਈ ਮੁਆਵਜੇ ਦਾ ਦਾਅਵਾ ਕੀਤਾ ਸੀ। ਦੋਵੇਂ ਦੇਸ਼ਾਂ ਵਿਚਾਲੇ ਇਹ ਸਮਝੌਤਾ 2014 'ਚ ਹੋਇਆ ਸੀ ਜਿਸ 'ਚ ਦੋਵਾਂ ਦੇਸ਼ਾਂ ਨੇ 2015 ਤੋਂ 2023 ਦੇ ਵਿਚਾਲੇ 6 ਦੌ-ਪੱਖੀ ਸੀਰੀਜ਼ ਖੇਡਦੀ ਸੀ।


Related News