ਵਿਸ਼ਵ ਕੱਪ 'ਚ ਫਿਰ ਆਹਮੋ-ਸਾਹਮਣੇ ਹੋਣਗੀਆਂ ਭਾਰਤ-ਪਾਕਿ ਦੀਆਂ ਟੀਮਾਂ, ICC ਨੇ ਜਾਰੀ ਕੀਤਾ ਸ਼ਡਿਊਲ

Wednesday, Dec 15, 2021 - 11:56 AM (IST)

ਵਿਸ਼ਵ ਕੱਪ 'ਚ ਫਿਰ ਆਹਮੋ-ਸਾਹਮਣੇ ਹੋਣਗੀਆਂ ਭਾਰਤ-ਪਾਕਿ ਦੀਆਂ ਟੀਮਾਂ, ICC ਨੇ ਜਾਰੀ ਕੀਤਾ ਸ਼ਡਿਊਲ

ਦੁਬਈ (ਭਾਸ਼ਾ) – ਭਾਰਤ ਅਗਲੇ ਸਾਲ 4 ਮਾਰਚ ਨੂੰ ਨਿਊਜ਼ੀਲੈਂਡ ’ਚ ਸ਼ੁਰੂ ਹੋਣ ਵਾਲੇ ਮਹਿਲਾ ਵਨ-ਡੇ ਵਿਸ਼ਵ ਕੱਪ ’ਚ ਆਪਣਾ ਪਹਿਲਾ ਮੈਚ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਲੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ ਵਿਚਾਲੇ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਦੋ ਮਹੱਤਵਪੂਰਨ ਮੁਕਾਬਲੇ ਹੋਣੇਗੇ।ਇਸ ਮੈਚ ’ਚ ਕੱਟੜ ਵਿਰੋਧੀ ਟੀਮ ਆਹਮੋ-ਸਾਹਮਣੇ ਹੋਣਗੀਆਂ। ਆਸਟ੍ਰੇਲੀਆ 5 ਮਾਰਚ ਨੂੰ ਹੈਮਿਲਟਨ ’ਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਜਦਕਿ ਭਾਰਤ 6 ਮਾਰਚ ਨੂੰ ਟੌਰੰਗਾ ’ਚ ਪਾਕਿਸਤਾਨ ਨਾਲ ਭਿੜੇਗਾ। ਇਹ ਟੂਰਨਾਮੈਂਟ 31 ਦਿਨਾਂ ਤੱਕ ਚੱਲੇਗਾ ਜਿਸ ’ਚ ਕੁੱਲ 31 ਮੈਚ ਖੇਡੇ ਜਾਣਗੇ ਅਤੇ ਅੱਠ ਟੀਮਾਂ ਵਿਸ਼ਵ ਕੱਪ ਟਰਾਫ਼ੀ ਲਈ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ: ਭਾਰਤ ਦੀ ਝੋਲੀ ਪਏ 2 ਹੋਰ ਤਮਗੇ

ਟੂਰਨਾਮੈਂਟ ਦੀ ਮੇਜ਼ਬਾਨੀ ਛੇ ਸ਼ਹਿਰਾਂ ਆਕਲੈਂਡ, ਕ੍ਰਾਈਸਟਚਰਚ, ਡੁਨੇਡਿਨ, ਹੈਮਿਲਟਨ, ਟੌਰੰਗਾ ਅਤੇ ਵੈਲਿੰਗਟਨ ਦੁਆਰਾ ਕੀਤੀ ਜਾਵੇਗੀ। ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਭਾਰਤ ਨੇ ਆਈ.ਸੀ.ਸੀ ਮਹਿਲਾ ਚੈਂਪੀਅਨਸ਼ਿਪ 2017-20 ’ਚ ਆਪਣੀ ਬਿਹਤਰ ਸਥਿਤੀ ਦੇ ਆਧਾਰ 'ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦੋਂ ਕਿ ਨਿਊਜ਼ੀਲੈਂਡ ਨੇ ਮੇਜ਼ਬਾਨ ਵਜੋਂ ਟੂਰਨਾਮੈਂਟ ਲਈ ਆਪਣੇ ਆਪ ਹੀ ਕੁਆਲੀਫਾਈ ਕੀਤਾ। ਕੋਵਿਡ-19 ਅਨਿਸ਼ਚਿਤਤਾਵਾਂ ਕਾਰਨ ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਰੱਦ ਹੋਣ ਤੋਂ ਬਾਅਦ ਬੰਗਲਾਦੇਸ਼, ਪਾਕਿਸਤਾਨ ਅਤੇ ਵੈਸਟਇੰਡੀਜ਼ ਨੇ ਆਪਣੀ ਟੀਮ ਦਰਜਾਬੰਦੀ ਦੇ ਆਧਾਰ 'ਤੇ ਆਖਰੀ ਤਿੰਨ ਸਥਾਨ ਹਾਸਲ ਕੀਤੇ। ਇਹ ਟੂਰਨਾਮੈਂਟ ਲੀਗ ਫਾਰਮੈਟ ਵਿੱਚ ਖੇਡਿਆ ਜਾਵੇਗਾ ਜਿਸ ’ਚ ਹਰ ਟੀਮ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਵੇਗੀ। ਅੰਤ ਵਿੱਚ, ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ’ਚ ਪ੍ਰਵੇਸ਼ ਕਰਨਗੀਆਂ।

ਇਹ ਵੀ ਪੜ੍ਹੋ : ਸੁਨੀਲ ਗਾਵਸਕਰ ਨੂੰ ਮੈਡਲ ਨਾਲ ਸਨਮਾਨਿਤ ਕਰੇਗਾ ਐੱਸ.ਜੇ.ਐੱਫ.ਆਈ.

ਪਹਿਲਾ ਸੈਮੀਫਾਈਨਲ 30 ਮਾਰਚ ਨੂੰ ਵੈਲਿੰਗਟਨ ਦੇ ਬੇਸਿਨ ਰਿਜ਼ਰਵ 'ਚ ਖੇਡਿਆ ਜਾਵੇਗਾ, ਜਦਕਿ ਕ੍ਰਾਈਸਟਚਰਚ ਦੇ ਹੇਗਲੇ ਓਵਲ 'ਚ ਦੂਜਾ ਸੈਮੀਫਾਈਨਲ 31 ਮਾਰਚ ਨੂੰ ਅਤੇ ਫਾਈਨਲ 3 ਅਪ੍ਰੈਲ ਨੂੰ ਹੋਵੇਗਾ। ਸੈਮੀਫਾਈਨਲ ਅਤੇ ਫ਼ਾਈਨਲ ਦੋਵਾਂ ਲਈ ਸੁਰੱਖਿਅਤ ਦਿਨ ਵੀ ਹੈ। ਆਖਰੀ ਮਹਿਲਾ ਗਲੋਬਲ ਮੁਕਾਬਲਾ ਮਾਰਚ 2020 ਵਿੱਚ ਆਸਟ੍ਰੇਲੀਆ ’ਚ ਟੀ-20 ਵਿਸ਼ਵ ਕੱਪ ਵਜੋਂ ਖੇਡਿਆ ਗਿਆ ਸੀ, ਜਿਸ ਵਿੱਚ ਮੇਜ਼ਬਾਨ ਟੀਮ ਨੇ ਫਾਈਨਲ ’ਚ ਭਾਰਤ ਨੂੰ ਹਰਾਇਆ ਸੀ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਦੌਰਾ ਕਰੇਗੀ ਤਾਂ ਕਿ ਉਹ ਇਸ ਟੂਰਨਾਮੈਂਟ ਲਈ ਚੰਗੀ ਤਿਆਰੀ ਕਰ ਸਕੇ।

ਇਹ ਵੀ ਪੜ੍ਹੋ : ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Harnek Seechewal

Content Editor

Related News