ਕਿਦਾਂਬੀ ਖਿਤਾਬ ਤੋਂ ਇਕ ਕਦਮ ਦੂਰ, ਇੰਡਿਆ ਓਪਨ ਦੇ ਫਾਈਨਲ 'ਚ ਪਹੁੰਚੇ

Saturday, Mar 30, 2019 - 05:21 PM (IST)

ਕਿਦਾਂਬੀ ਖਿਤਾਬ ਤੋਂ ਇਕ ਕਦਮ ਦੂਰ, ਇੰਡਿਆ ਓਪਨ ਦੇ ਫਾਈਨਲ 'ਚ ਪਹੁੰਚੇ

ਨਵੀਂ ਦਿੱਲੀ- ਖਿਤਾਬ ਦੇ ਮਜਬੂਤ ਦਾਅਵੇਦਾਰ ਤੇ ਤੀਜਾ ਦਰਜਾ ਪ੍ਰਾਪਤ ਭਾਰਤ ਦੇ ਕਿਦਾਂਬੀ ਸ਼ਰੀਕਾਂਤ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਚੀਨ ਦੇ ਹੁਆਂਗ ਵੂਜਿਆਂਗ ਨੂੰ ਸ਼ਨੀਵਾਰ ਨੂੰ ਤਿੰਨ ਗੇਮਾਂ 'ਚ ਹਰਾ ਕੇ ਯੋਨੇਕਸ ਸਨਰਾਇਜ਼ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਦਾਖਲ ਕਰ ਲਿਆ। 2015 'ਚ ਇੱਥੇ ਜੇਤੂ ਰਹੇ ਸ਼ਰੀਕਾਂਤ ਇੰਡੀਆ ਓਪਨ 'ਚ ਦੂਜੀ ਵਾਰ ਜੇਤੂ ਬਣਾਉਣ ਤੋਂ ਇਕ ਕਦਮ ਦੂਰ ਰਹਿ ਗਏ ਹਨ। ਸ਼ਰੀਕਾਂਤ ਨੇ ਇੰਦਰਾ ਗਾਂਧੀ ਸਪੋਟਰਸ ਕਾਂਪਲੈਕਸ ਦੇ ਕੇਡੀ ਜਾਧਵ ਇੰਡੋਰ ਸਟੇਡੀਅਮ 'ਚ ਚੱਲ ਰਹੇ ਇਸ ਟੂਰਨਾਮੈਂਟ ਦੇ ਪੁਰਸ਼ ਵਰਗ ਦੇ ਸੈਮੀਫਾਈਨਲ 'ਚ ਵੂਜਿਆਂਗ ਨੂੰ ਇਕ ਘੰਟੇ ਤਿੰਨ ਮਿੰਟ 'ਚ 16-21, 21-14, 21-19 ਤੋਂ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ।PunjabKesari
ਸ਼ਰੀਕਾਂਤ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ ਚੀਨੀ ਖਿਡਾਰੀ ਨੂੰ ਉਲਟਫੇਰ ਕਰਨ ਤੋਂ ਰੋਕ ਦਿੱਤੀ। ਸ਼ਰੀਕਾਂਤ ਨੇ ਦੂਜੀ ਗੇਮ 21-14 ਤੋਂ ਜਿੱਤੀ।  ਫਾਈਨਲ ਗੇਮ 'ਚ ਦੋਨਾਂ ਖਿਡਾਰੀਆਂ ਦੇ ਵਿਚਕਾਰ ਸਖਤ ਮੁਕਾਬਲਾ ਹੋਇਆ। ਸ਼੍ਰੀਕਾਂਤ ਨੇ 16-18 ਤੋਂ ਪਿਛੜਣ ਤੋਂ ਬਾਅਦ ਲਗਾਤਾਰ ਚਾਰ ਅੰਕ ਲਏ ਤੇ ਸਕੋਰ 20-18 ਪਹੁੰਚਾਂ ਦਿੱਤਾ।

ਵੂਜਿਆਂਗ ਨੇ ਸਕੋਰ 18-19 ਕੀਤਾ ਪਰ ਸ਼ਰੀਕਾਂਤ ਨੇ 21-19 'ਤੇ ਗੇਮ ਤੇ ਮੈਚ ਖ਼ਤਮ ਕਰਦੇ ਹੋਏ ਫਾਈਨਲ 'ਚ ਜਗ੍ਹਾ ਬਣਾ ਲਈ। ਵਿਸ਼ਵ ਰੈਂਕਿੰਗ 'ਚ ਸੱਤਵੇਂ ਨੰਬਰ ਦੇ ਖਿਡਾਰੀ ਸ਼ਰੀਕਾਂਤ ਨੇ 30 ਉਹ ਨੰਬਰ ਦੇ ਵੂਜਿਆਂਗ ਦੇ ਖਿਲਾਫ ਹੁਣ ਆਪਣਾ ਰਿਕਾਡਰ 4-1 ਕਰ ਲਿਆ ਹੈ।


Related News