ਇੰਡੀਆ ਓਪਨ ''ਚ 10 ਭਾਰਤੀਆਂ ਦੇ ਬਿਨਾ ਖੇਡੇ ਤਮਗੇ ਪੱਕੇ
Monday, May 20, 2019 - 04:31 PM (IST)

ਗੁਹਾਟੀ— ਇੰਡੀਆ ਓਪਨ 'ਚ 6 ਪੁਰਸ਼ ਅਤੇ 4 ਮਹਿਲਾਵਾਂ ਸਮੇਤ 10 ਮੁੱਕੇਬਾਜ਼ਾਂ ਨੇ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ-ਆਪਣੇ ਤਮਗੇ ਪੱਕੇ ਕਰ ਲਏ ਹਨ। ਦਰਅਸਲ ਡਰਾਅ 'ਚ ਘੱਟ ਮੁੱਕੇਬਾਜ਼ਾਂ ਦੀ ਮੌਜੂਦਗੀ ਕਾਰਨ 10 ਖਿਡਾਰੀਆਂ ਨੂੰ ਸਿੱਧੇ ਹੀ ਸੈਮੀਫਾਈਨਲ 'ਚ ਪ੍ਰਵੇਸ਼ ਮਿਲ ਗਿਆ ਹੈ। ਪੁਰਸ਼ਾਂ 'ਚ ਬ੍ਰਿਜੇਸ਼ ਯਾਦਵ ਅਤੇ ਸੰਜੇ ਨੇ 81 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ ਜਦਕਿ 91 ਕਿਲੋਗ੍ਰਾਮ ਭਾਰ ਵਰਗ 'ਚ ਨਮਨ ਤੰਵਰ ਅਤੇ ਸੰਜੀਤ ਨੇ ਅਤੇ 91 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ 'ਚ ਸਤੀਸ਼ ਕੁਮਾਰ ਅਤੇ ਅਤੁਲ ਠਾਕੁਰ ਨੇ ਆਖ਼ਰੀ ਚਾਰ 'ਚ ਪਹੁੰਚ ਕੇ ਤਮਗੇ ਪੱਕੇ ਕਰ ਲਏ ਹਨ।
ਸਾਰਿਆਂ ਦੀਆਂ ਨਿਗਾਹਾਂ 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕਾਮ 'ਤੇ ਲੱਗੀਆਂ ਹੋਣਗੀਆਂ ਜਿਨ੍ਹਾਂ ਦਾ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਜੇਤੂ ਨਿਖਤ ਜ਼ਰੀਨ ਦੇ ਨਾਲ ਸੈਮੀਫਾਈਨਲ 'ਚ ਮੁਕਾਬਲਾ ਹੋਣਾ ਸੰਭਵ ਹੋ ਸਕਦਾ ਹੈ। ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਨੂੰ ਫਾਈਨਲ 'ਚ ਆਸਾਨ ਪ੍ਰਵੇਸ਼ ਮਿਲਣਾ ਤੈਅ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਚਾਂਦੀ ਤਮਗਾ ਜੇਤੂ ਫਿਲੀਪੀਂਸ ਦੇ ਰੋਗੇਨ ਸਿਆਗਾ ਲਾਡੋਨ ਨਾਲ ਹੋ ਸਕਦਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
