ਭਾਰਤ ਨੇ 2023 IOC ਸੈਸ਼ਨ ਦੀ ਮੁੰਬਈ ''ਚ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼

Tuesday, Jun 25, 2019 - 10:20 PM (IST)

ਭਾਰਤ ਨੇ 2023 IOC ਸੈਸ਼ਨ ਦੀ ਮੁੰਬਈ ''ਚ ਮੇਜ਼ਬਾਨੀ ਦੀ ਕੀਤੀ ਪੇਸ਼ਕਸ਼

ਲੁਸਾਨੇ— ਭਾਰਤ ਨੇ ਕੌਮਾਂਤਰੀ ਓਲੰਪਿਕ ਕਮੇਟੀ ਦੇ 2023 ਵਿਚ ਹੋਣ ਵਾਲੇ ਸੈਸ਼ਨ ਦੀ ਮੁੰਬਈ ਵਿਚ ਮੇਜ਼ਬਾਨੀ ਕਰਨ ਲਈ ਮੰਗਲਵਾਰ ਨੂੰ ਆਪਣਾ ਦਾਅਵਾ ਪੇਸ਼ ਕੀਤਾ। ਇਸ ਸੈਸ਼ਨ ਵਿਚ 2030 ਵਿੰਟਰ ਓਲੰਪਿਕ ਦੇ ਮੇਜ਼ਬਾਨ ਸ਼ਹਿਰ ਦੀ ਚੋਣ ਕੀਤੀ ਜਾ ਸਕਦੀ ਹੈ। ਭਾਰਤੀ ਓਲੰਪਿਕ ਸੰਘ ਦੇ ਮੁਖੀ ਨਰਿੰਦਰ ਬੱਤਰਾ ਤੇ ਆਈ. ਓ. ਸੀ. ਦੀ ਸੰਚਾਲਨ ਸੰਸਥਾ ਦੇ 134ਵੇਂ ਸੈਸ਼ਨ ਦੌਰਾਨ ਆਈ. ਓ. ਸੀ. ਪ੍ਰਮੁੱਖ ਥਾਮਸ ਬਾਕ ਨੂੰ ਰਸਮੀ ਬੋਲੀ ਪੱਤਰ ਸੌਂਪਿਆ।

PunjabKesari

 


author

Gurdeep Singh

Content Editor

Related News