ਸਰਬੀਆ ਮਾਸਟਰਜ਼ ਸ਼ਤਰੰਜ ’ਚ ਭਾਰਤ ਦਾ ਨਿਹਾਲ ਸਰੀਨ ਸਾਂਝੀ ਬੜ੍ਹਤ ''ਤੇ
Thursday, Jul 08, 2021 - 01:27 AM (IST)
ਬੇਲਗਰੇਡ (ਸਰਬੀਆ) (ਨਿਕਲੇਸ਼ ਜੈਨ)- ਭਾਰਤ ਦਾ 16 ਸਾਲ ਦਾ ਗਰੈਂਡ ਮਾਸਟਰ ਨਿਹਾਲ ਸਰੀਨ ਹਰ ਦਿਨ ਆਪਣੇ ਖੇਡ ਨਾਲ ਨਵੇਂ ਪਹਿਲੂ ਸਥਾਪਤ ਕਰਦੇ ਜਾ ਰਹੇ ਹਨ। ਇਸ ਸਮੇਂ 2620 ਫੀਡੇ ਰੇਟਿੰਗ ਵਾਲੇ ਨਿਹਾਲ ਸਰੀਨ ਭਾਰਤ ਦੇ 10ਵੇਂ ਤਾਂ ਦੁਨੀਆ ਦੇ 170ਵੇਂ ਨੰਬਰ ਦੇ ਖਿਡਾਰੀ ਹਨ ਪਰ ਕੁਝ ਦਿਨ ਪਹਿਲਾਂ ਉਸਦੇ ਵਲੋਂ ਸਿਲਵਰ ਲੇਕ ਇੰਟਰਨੈਸ਼ਨਲ ਚੈਂਪੀਅਨਸ਼ਿਪ ਜਿੱਤਣਾ ਅਤੇ ਹੁਣ ਸਰਬੀਆ ਮਾਸਟਰਸ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦੇ ਨਿਹਾਲ ਦੀ ਲਾਈਵ ਫੀਡੇ ਰੇਟਿੰਗ 2650 ਅੰਕਾਂ ਦੇ ਬੇਹੱਦ ਕਰੀਬ 2648 ਅੰਕਾਂ ਤੱਕ ਪਹੁੰਚ ਗਈ ਹੈ । ਉਹ ਭਾਰਤ ਦੇ ਨੰਬਰ 5 ਦੇ ਨਾਲ-ਨਾਲ ਦੁਨੀਆ ਦੇ ਚੋਟੀ 100 ਖਿਡਾਰੀਆਂ ਵਿਚ ਜਗ੍ਹਾ ਬਣਾਉਣ ਦੇ ਬੇਹੱਦ ਕਰੀਬ ਪਹੁੰਚ ਗਏ ਹਨ।
ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ
ਸਰਬੀਆ ਮਾਸਟਰਜ਼ ਸ਼ਤਰੰਜ ਦੇ 6ਵੇਂ ਰਾਊਂਡ ’ਚ ਅਜਰਬੈਜਾਨ ਦੇ ਇਸਕਾਨਦਾਰੋਵ ਅਤੇ 7ਵੇਂ ਰਾਊਂਡ ’ਚ ਤੁਰਕੀ ਦੇ ਸਨਾਲ ਵਾਹਪ ਨੂੰ ਹਰਾਉਂਦੇ ਹੋਏ 6 ਅੰਕਾਂ ਨਾਲ ਸਾਂਝੀ ਬੜ੍ਹਤ ’ਤੇ ਹਨ। ਹੁਣ 8ਵੇਂ ਰਾਊਂਡ ’ਚ ਇੰਨੇ ਹੀ ਅੰਕਾਂ ’ਤੇ ਖੇਡ ਰਹੇ ਲਾਤਵਿਆ ਦੇ ਗ੍ਰੈਂਡ ਮਾਸਟਰ ਇਗੋਰ ਕੋਵਲੇਂਕੋ ਨਾਲ ਉਨ੍ਹਾਂ ਦਾ ਮੁਕਾਬਲਾ ਹੋਵੇਗਾ। 7 ਰਾਊਂਡਾਂ ਤੋਂ ਬਾਅਦ ਹੋਰ ਭਾਰਤੀ ਖਿਡਾਰੀਆਂ ’ਚ ਪ੍ਰਣਵ ਵੀ., ਆਦਿਤਿਅ ਮਿੱਤਲ 5.5 ਅੰਕ, ਅਰਜੁਨ ਏਰਿਗਾਸੀ 5 ਅੰਕ, ਵਰਦਾਨ ਨਾਗਪਾਲ, ਰਾਜਾ ਰਿਤਵਿਕ, ਭਾਰਤ ਸੁਬਰਮੰਣੀਅਮ, ਅਭਿਮਨਿਊ ਪੌਰਾਣਿਕ, ਰਾਜਾ ਹਰਸ਼ਿਤ, ਨੂਬੈਰਸ਼ਾਹ ਸ਼ੇਖ 4.5 ਅੰਕ, ਰੌਣਕ ਸਾਧਵਾਨੀ, ਸੰਕਲਪ ਗੁਪਤਾ ਅਤੇ ਰਾਹੀਲ ਮਾਲਿਕ 4 ਅੰਕ ਬਣਾ ਕੇ ਖੇਡ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।