ਭਾਰਤ ਦਾ ਸਾਹਮਣਾ ਅੱਜ ਅਫਗਾਨਿਸਤਾਨ ਨਾਲ, ਖਾਸ ਗੱਲਾਂ ''ਤੇ ਪਾਓ ਇਕ ਝਾਤ
Sunday, Sep 13, 2026 - 11:14 AM (IST)
ਸਪੋਰਟਸ ਡੈਸਕ- ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਪਹਿਲਾ ਮੁਕਾਬਲਾ ਐਤਵਾਰ, 13 ਸਤੰਬਰ 2026 ਨੂੰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 7:00 ਵਜੇ ਕੀਤਾ ਜਾਵੇਗਾ।
ਹੈੱਡ-ਟੂ-ਹੈੱਡ ਰਿਕਾਰਡ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 15 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 14 ਮੈਚ ਜਿੱਤੇ ਹਨ, ਅਫਗਾਨਿਸਤਾਨ ਨੇ ਇੱਕ ਵੀ ਮੈਚ ਨਹੀਂ ਜਿੱਤਿਆ ਅਤੇ 1 ਮੈਚ ਬਿਨਾਂ ਕਿਸੇ ਨਤੀਜੇ ਦੇ ਰਿਹਾ ਹੈ।
ਪਿੱਚ ਅਤੇ ਮੌਸਮ ਦੀ ਰਿਪੋਰਟ
ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਛੋਟੀਆਂ ਬਾਊਂਡਰੀਆਂ ਕਾਰਨ ਬੱਲੇਬਾਜ਼ਾਂ ਲਈ ਮਦਦਗਾਰ ਮੰਨੀ ਜਾਂਦੀ ਹੈ, ਜਿੱਥੇ ਚੌਕੇ-ਛੱਕੇ ਅਤੇ ਤੇਜ਼ ਰਨ ਦੇਖਣ ਨੂੰ ਮਿਲ ਸਕਦੇ ਹਨ। ਖੇਡ ਅੱਗੇ ਵਧਣ ਨਾਲ ਸਪਿਨਰਾਂ ਨੂੰ ਮਦਦ ਮਿਲ ਸਕਦੀ ਹੈ ਅਤੇ ਰਾਤ ਦੇ ਸਮੇਂ ਓਸ (Dew) ਵੀ ਅਹਿਮ ਭੂਮਿਕਾ ਨਿਭਾਵੇਗੀ । ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਮੈਚ ਦੌਰਾਨ ਬਾਰਿਸ਼ ਦੀ 40 ਤੋਂ 64 ਫੀਸਦੀ ਸੰਭਾਵਨਾ ਹੈ, ਜਿਸ ਨਾਲ ਮੈਚ ਵਿੱਚ ਦੇਰੀ ਜਾਂ ਰੁਕਾਵਟ ਆ ਸਕਦੀ ਹੈ।
ਸੰਭਾਵਿਤ ਪਲੇਇੰਗ 11:
ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪੇਟਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ ਅਤੇ ਅਰਸ਼ਦੀਪ ਸਿੰਘ।
ਅਫਗਾਨਿਸਤਾਨ: ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ (ਕਪਤਾਨ), ਸੇਦਿਕੁੱਲਾ ਅਟਲ, ਦਰਵਿਸ਼ ਰਸੂਲੀ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਨੂਰ ਅਹਿਮਦ, ਫਜ਼ਲਹਕ ਫਾਰੂਕੀ ਅਤੇ ਨਵੀਨ-ਉਲ-ਹਕ।
ਲਾਈਵ ਪ੍ਰਸਾਰਣ
ਇਹ ਮੈਚ Sony Sports Ten 3, 4, 5 (SD/HD) ਅਤੇ FanCode ਐਪ ਤੇ ਵੈੱਬਸਾਈਟ 'ਤੇ ਲਾਈਵ ਦੇਖਿਆ ਜਾ ਸਕਦਾ ਹੈ।
