ਭਾਰਤ ਨੇ ਆਇਰਲੈਂਡ ਖਿਲਾਫ ਟੀ-20 ਮੈਚ ਖੇਡ ਰਚਿਆ ਇਤਿਹਾਸ
Wednesday, Jun 27, 2018 - 11:00 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ 'ਚ ਵੱਡਾ ਇਤਿਹਾਸ ਰਚ ਦਿੱਤਾ। ਵਿਰਾਟ ਸੈਨਾ ਆਇਰਲੈਂਡ ਖਿਲਾਫ ਟੀ-20 ਮੈਚ ਖੇਡਣ ਡਬਲਿਨ ਦੇ ਮੈਦਾਨ 'ਤੇ ਉਤਰੀ ਜੋ ਭਾਰਤੀ ਟੀਮ ਦਾ 100ਵਾਂ ਕੌਮਾਂਤਰੀ ਟੀ-20 ਮੈਚ ਰਿਹਾ। ਇਸ ਦੇ ਨਾਲ ਭਾਰਤ ਟੀ-20 ਮੈਚਾਂ ਦਾ ਸੈਂਕੜਾ ਪੂਰਾ ਕਰਨ ਵਾਲੀ 7ਵੀਂ ਟੀਮ ਬਣ ਗਈ।
ਭਾਰਤ ਨੇ ਆਪਣਾ ਪਹਿਲਾ ਟੀ-20 ਕੌਮਾਂਤਰੀ ਮੈਚ 1 ਦਸੰਬਰ 2006 ਨੂੰ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ ਜਿਸ 'ਚ ਟੀਮ ਨੂੰ 6 ਵਿਕਟਾਂ ਨਾਲ ਹਰਾਇਆ ਤੇ ਉਸ ਮੈਚ ਤੋਂ ਬਾਅਦ ਸਚਿਨ ਨੇ ਕੋਈ ਟੀ-20 ਕੌਮਾਂਤਰੀ ਮੈਚ ਨਹੀਂ ਖੇਡਿਆ ਸੀ।
100 ਜਾਂ ਇਸ ਤੋਂ ਜ਼ਿਆਦਾ ਟੀ-20 ਮੈਚ ਖੇਡਣ ਵਾਲੀਆਂ ਟੀਮਾਂ—
1. ਪਾਕਿਸਤਾਨ- 128 ਮੈਚ
2. ਨਿਊਜ਼ੀਲੈਂਡ- 111 ਮੈਚ
3. ਸ਼੍ਰੀਲੰਕਾ- 108 ਮੈਚ
4. ਦੱਖਣੀ ਅਫਰੀਕਾ- 103 ਮੈਚ
5. ਆਸਟਰੇਲੀਆ-100 ਮੈਚ
6. ਇੰਗਲੈਂਡ-100 ਮੈਚ
7. ਭਾਰਤ-100 ਮੈਚ