ਭਾਰਤ ਨੇ ਮਕਰਾਨ ਕੱਪ ''ਚ 1 ਸੋਨ ਤੇ 5 ਚਾਂਦੀ ਤਮਗੇ ਕੀਤੇ ਨਾਂ

Thursday, Feb 28, 2019 - 06:43 PM (IST)

ਨਵੀਂ ਦਿੱਲੀ : ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿ.ਗ੍ਰਾ.) ਈਰਾਨ ਦੇ ਚਾਬਹਾਰ ਵਿਚ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਰਹੇ ਜਦਕਿ 5 ਹੋਰ ਭਾਰਤੀਆਂ ਨੂੰ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਦੀਪਕ ਨੇ ਬੁੱਧਵਾਰ ਰਾਤ ਹੋਏ ਫਾਈਨਲ ਵਿਚ ਜਾਫਰ ਨਸੀਰੀ ਨੂੰ ਹਰਾਇਆ। ਭਾਰਤ ਦੇ ਹੋਰ 5 ਮੁੱਕੇਬਾਜ਼ਾਂ ਨੂੰ ਹਾਲਾਂਕਿ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਪੀ. ਲਲਿਤ ਪ੍ਰਸਾਦ (52 ਕਿ.ਗ੍ਰਾ), ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਨੀਸ਼ ਕੌਸ਼ਿਕ (60 ਕਿ.ਗ੍ਰਾ.), ਦੁਰਯੋਧਨ ਸਿੰਘ ਨੇਗੀ (69 ਕਿ.ਗ੍ਰਾ), ਸੰਜੀਤ (91 ਕਿ.ਗ੍ਰਾ.) ਅਤੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਤੀਸ਼ ਕੁਮਾਰ (91 ਕਿ.ਗ੍ਰਾ) ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। 

ਰਾਸ਼ਟਰੀ ਚੈਂਪੀਅਨਸ਼ਿਪ ਮਨੀਸ਼ ਨੂੰ ਡੈਨੀਅਲ ਸ਼ਾਹ ਬਕਸ਼ ਨੂੰ ਮੁਹੰਮਦ ਮਲਿਆਸ ਨਾਲ ਹਰਾਇਆ। ਸੰਜੀਤ ਨੂੰ ਐਡਿਲਡਨ ਘੋਸੋਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪ੍ਰਸਾਦ ਨੂੰ ਓਮਿਦਾ ਸਾਫਾ ਅਹਿਮੇਦੀ ਅਤੇ ਦੁਰਯੋਧਨ ਨੂੰ ਸੱਜਾਦ ਜਾਦੇਹ ਕੇਜਿਮ ਨੇ ਹਰਾਇਆ। ਇਸ ਤੋਂ ਪਹਿਲਾਂ ਰੋਹਿਤ ਟੋਕਸ (64 ਕਿ.ਗ੍ਰਾ.) ਅਤੇ ਮਨਜੀਤ ਸਿੰਘ ਪੰਘਲ (75 ਕਿ.ਗ੍ਰਾ.) ਨੇ ਸੈਮੀਫਾਈਨਲ ਵਿਚ ਹਾਰ ਦੇ ਨਾਲ ਕਾਂਸੀ ਤਮਗੇ ਜਿੱਤੇ।


Related News