ਬੰਗਲਾਦੇਸ਼ ਕੋਲੋਂ ਹਾਰੀ ਟੀਮ ਇੰਡੀਆ ਦਾ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਰੱਜ ਕੇ ਉਡਾਇਆ ਮਜ਼ਾਕ

Monday, Nov 04, 2019 - 01:43 PM (IST)

ਸਪੋਰਟਸ ਡੈਸਕ— ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੇ ਜਾ ਰਹੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੀ20 ਮੈਚ 'ਚ ਬੰਗਲਾਦੇਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਹਾਰ ਤੋਂ ਬਾਅਦ ਭਾਰਤੀ ਟੀਮ ਇਸ ਸੀਰੀਜ਼ 'ਚ 0-1 ਨਾਲ ਪਿਛੜ ਗਈ ਹੈ। ਇਸ ਸ਼ਰਮਨਾਕ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਭਾਰਤੀ ਟੀਮ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਹਾਰ ਤੋਂ ਬਾਅਦ ਲੋਕ ਵੱਖ-ਵੱਖ ਖਿਡਾਰੀਆਂ ਨੂੰ ਦੋਸ਼ੀ ਦੱਸ ਰਹੇ ਹਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਮਜ਼ਾਕ ਬਣਾ ਰਹੇ ਹਨ। ਕੁਝ ਫੈਨਜ਼ ਨੇ ਤਾਂ ਪ੍ਰਦੂਸ਼ਣ ਅਤੇ ਮੈਦਾਨ ਨੂੰ ਹੀ ਮਨਹੂਸ ਕਰਾਰ ਦਿੱਤਾ ਅਤੇ ਮੈਦਾਨ ਨੂੰ ਹੀ ਹਾਰ ਦਾ ਜ਼ਿੰਮੇਵਾਰ ਕਹਿ ਦਿੱਤਾ ।  

ਇਸ ਮੈਚ 'ਚ ਭਾਰਤ ਦੀ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਅਤੇ ਉਨ੍ਹਾਂ ਦੇ ਫੈਨਜ਼ ਦੇ ਵੀ ਮਜ਼ੇ ਲਈ ਜਾ ਰਹੇ ਹਨ। ਇਕ ਟਵਿਟਰ ਯੂਜ਼ਰ ਨੇ ਰੋਹਿਤ ਦੇ ਫੈਨਜ਼ ਦਾ ਮਜ਼ਾਕ ਬਣਾਉਂਦੇ ਹੋਏ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਮੈਚ ਤੋਂ ਪਹਿਲਾਂ ਅਤੇ ਹਾਰ ਤੋਂ ਬਾਅਦ ਰੋਹਿਤ ਦੇ ਫੈਨਜ਼ ਦੀ ਪ੍ਰਤੀਕਿਰਿਆ ਵਿਖਾਈ ਗਈ ਹੈ।

ਕੁਝ ਲੋਕ ਮੈਚ 'ਚ ਮਿਲੀ ਹਾਰ ਤੋਂ ਬਾਅਦ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਵੀ ਯਾਦ ਕਰਦੇ ਨਜ਼ਰ ਆਏ। ਧੋਨੀ-ਬੁਮਰਾਹ ਸਣੇ ਰੈਨਾ ਅਤੇ ਗੰਭੀਰ ਦੇ ਫੈਨਜ਼ ਨੇ ਵੀ ਆਪਣੇ ਪਸੰਦੀਦਾ ਖਿਡਾਰੀ ਨੂੰ ਯਾਦ ਕਰਦੇ ਹੋਏ ਲਿੱਖਿਆ, ਮਿਸਿੰਗ ਦਿਸ ਲਿਜੈਂਡ। 

ਉਥੇ ਹੀ ਇਕ ਹੋਰ ਯੂਜ਼ਰ ਨੇ ਕਰੁਣਾਲ ਪੰਡਯਾ ਨੇ ਕੈਚ ਛੱਡਣ ਅਤੇ ਯੁਜਵੇਂਦਰ ਚਾਹਲ ਦੇ ਰੀਵੀਊ ਮਿਸ ਕਰਨ 'ਤੇ ਆਪਣਾ ਗੁੱਸਾ ਕੱਢਦੇ ਹੋਏ ਲਿੱਖਿਆ, ਮਜ਼ਾਕ ਚੱਲ ਰਿਹਾ ਹੈ ਕੀ? 

ਹਾਰ ਤੋਂ ਬਾਅਦ ਸਭ ਤੋਂ ਜ਼ਿਆਦਾ ਮਜ਼ਾਕ ਰਿਸ਼ਭ ਪੰਤ ਦਾ ਬਣਿਆ, ਜਿਨ੍ਹਾਂ ਨੇ ਮੈਚ ਦੌਰਾਨ ਰੀਵੀਊ ਖ਼ਰਾਬ ਕਰਵਾ ਦਿੱਤਾ ਸੀ। ਕੁੱਝ ਲੋਕਾਂ ਦਾ ਕਹਿਣਾ ਸੀ ਕਿ ਟੀਮ ਤੋਂ ਪਰਮਾਨੈਂਟ ਛੁੱਟੀ ਹੋਣ ਤੋਂ ਬਾਅਦ ਪੰਤ ਸਾਰਿਆ ਨੂੰ ਕਹਿੰਦੇ ਫਿਰਣਗੇ ਕਿ ਅਸੀਂ ਵੀ ਕਦੇ ਟੀਮ ਇੰਡੀਆ 'ਚ ਹੋਇਆ ਕਰਦੇ ਸੀ। 


Related News