"ਇਹ ਫਰਜ਼ੀ ਕ੍ਰਾਂਤੀਕਾਰੀ ਦਬਾ ਰਹੇ ਨੇ ਮੀਡੀਆ ਦੀ ਆਵਾਜ਼", ਪ੍ਰਤਾਪ ਬਾਜਵਾ ਨੇ ਖੋਲ੍ਹੀ ''ਆਪ'' ਸਰਕਾਰ ਦੀ ਪੋਲ

Monday, Mar 23, 2026 - 10:11 PM (IST)

"ਇਹ ਫਰਜ਼ੀ ਕ੍ਰਾਂਤੀਕਾਰੀ ਦਬਾ ਰਹੇ ਨੇ ਮੀਡੀਆ ਦੀ ਆਵਾਜ਼", ਪ੍ਰਤਾਪ ਬਾਜਵਾ ਨੇ ਖੋਲ੍ਹੀ ''ਆਪ'' ਸਰਕਾਰ ਦੀ ਪੋਲ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਬਾਜਵਾ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਆਪਣੀ ਨਾਕਾਮੀ ਛੁਪਾਉਣ ਲਈ ਮੀਡੀਆ ਦੀ ਆਵਾਜ਼ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਰਾਹੀਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਇੱਕ ਨਿਊਜ਼ ਚੈਨਲ 'ਤੇ ਦਬਾਅ ਪਾ ਕੇ ਉਨ੍ਹਾਂ ਦੀ ਇੱਕ ਇੰਟਰਵਿਊ ਨੂੰ ਹਟਵਾ ਦਿੱਤਾ ਹੈ। ਬਾਜਵਾ ਨੇ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਭ 'ਪਾਰਦਰਸ਼ਤਾ' ਅਤੇ 'ਕ੍ਰਾਂਤੀ' ਦੇ ਨਾਂ 'ਤੇ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ।

PunjabKesari

ਸਰਕਾਰ ਨੂੰ ਦੱਸਿਆ 'ਫਰਜ਼ੀ ਕ੍ਰਾਂਤੀਕਾਰੀ' 

ਬਾਜਵਾ ਨੇ 'ਆਪ' ਸਰਕਾਰ 'ਤੇ ਵਰ੍ਹਦਿਆਂ ਕਿਹਾ, "ਇਹ ਫਰਜ਼ੀ ਕ੍ਰਾਂਤੀਕਾਰੀ ਪੰਜਾਬ ਵਿੱਚ ਸੱਚਾਈ ਨੂੰ ਛੁਪਾਉਣ, ਆਵਾਜ਼ਾਂ ਨੂੰ ਚੁੱਪ ਕਰਵਾਉਣ ਅਤੇ ਲੋਕਤੰਤਰ ਦਾ ਮਜ਼ਾਕ ਉਡਾਉਣ ਦਾ ਕੰਮ ਕਰ ਰਹੇ ਹਨ"। ਉਨ੍ਹਾਂ ਨੇ ਹਟਾਈ ਗਈ ਇੰਟਰਵਿਊ ਨੂੰ ਖੁਦ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾ ਰਹੇ ਹਨ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਇਹ ਸਰਕਾਰ ਅਸਲ ਵਿੱਚ ਪੰਜਾਬ ਨਾਲ ਕੀ ਕਰ ਰਹੀ ਹੈ।

ਲੋਕਤੰਤਰ ਦੇ ਘਾਣ 'ਤੇ ਚੁੱਕੇ ਸਵਾਲ 

ਵਿਰੋਧੀ ਧਿਰ ਦੇ ਨੇਤਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਸੂਬੇ ਵਿੱਚ ਲੋਕਤੰਤਰ ਦੇ ਪਤਨ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜਨਤਾ ਹੁਣ ਇਨ੍ਹਾਂ ਦੇ ਅਸਲ ਚਿਹਰੇ ਨੂੰ ਪਛਾਣ ਚੁੱਕੀ ਹੈ ਅਤੇ ਸੱਚ ਨੂੰ ਜ਼ਿਆਦਾ ਦੇਰ ਤੱਕ ਦਬਾਇਆ ਨਹੀਂ ਜਾ ਸਕਦਾ।


author

Rakesh

Content Editor

Related News