ਏ.ਐੱਫ.ਸੀ. ਅੰਡਰ 20 ਏਸ਼ੀਆਈ ਕੱਪ ਪਹਿਲੇ ਕੁਆਲੀਫਾਇੰਗ ਮੈਚ ''ਚ ਹਾਰਿਆ ਭਾਰਤ

Saturday, Oct 15, 2022 - 12:28 PM (IST)

ਏ.ਐੱਫ.ਸੀ. ਅੰਡਰ 20 ਏਸ਼ੀਆਈ ਕੱਪ ਪਹਿਲੇ ਕੁਆਲੀਫਾਇੰਗ ਮੈਚ ''ਚ ਹਾਰਿਆ ਭਾਰਤ

ਕੁਵੈਤ ਸਿਟੀ (ਭਾਸ਼ਾ)- ਭਾਰਤੀ ਫੁੱਟਬਾਲ ਟੀਮ ਏ.ਐੱਫ.ਸੀ. ਅੰਡਰ 20 ਚੈਂਪੀਅਨਸ਼ਿਪ 'ਚ ਗਰੁੱਪ ਐੱਚ ਦੇ ਕੁਆਲੀਫਾਇਰ 'ਚ ਈਰਾਕ ਤੋਂ 2.4 ਨਾਲ ਹਰ ਗਈ। ਮੈਚ ਦਾ ਪਹਿਲਾ ਗੋਲ ਦੂਜੇ ਹੀ ਮਿੰਟ 'ਚ ਈਰਾਕ ਲਈ ਅਬਦੁੱਲ ਰੱਜਾਕ ਕਾਸਿਮ ਨੇ ਕੀਤਾ। ਭਾਰਤ ਲਈ ਗੁਰਕੀਰਤ ਸਿੰਘ ਅਤੇ ਟਾਇਸਨ ਸਿੰਘ ਨੇ ਮੌਕੇ ਬਣਾਏ ਪਰ ਗੋਲ ਨਹੀਂ ਕਰ ਸਕੇ। ਗੁਰਕੀਰਤ ਨੇ 22ਵੇਂ ਮਿੰਟ 'ਚ ਬਰਬਾਰੀ ਦਾ ਗੋਲ ਦਾਗ਼ਿਆ।

ਉਨ੍ਹਾਂ ਨੇ 33ਵੇਂ ਮਿੰਟ 'ਚ ਮਹੀਸਨ ਸਿੰਘ ਦੇ ਗੋਲ ਦੇ ਸੂਰਤਧਾਰ ਦੀ ਭੂਮਿਕਾ ਵੀ ਨਿਭਾਈ। ਹਾਫਟਾਈਮ ਤੱਕ ਭਾਰਤ ਨੇ ਬੜ੍ਹਤ ਬਣਾ ਲਈ ਸੀ ਪਰ ਦੂਜੇ ਹਾਫ਼ 'ਚ ਪਾਸਾ ਪਲਟ ਗਿਆ। ਹੈਦਰ ਤੋਫ਼ੀ ਨੇ ਬਰਾਬਰੀ ਦਾ ਗੋਲ ਦਾਗ਼ਿਆ ਅਤੇ ਸਾਦਿਕ ਸ਼ਾਹੀਨ ਨੇ ਈਰਾਕ ਨੂੰ ਬੜ੍ਹਤ ਦਿਵਾ ਦਿੱਤੀ। ਈਰਾਕ ਨੇ 71ਵੇਂ ਮਿੰਟ 'ਚ ਸਕੋਰ 4.2 ਕਰ ਦਿੱਤਾ, ਜਦੋਂ ਆਜ਼ਾਦ ਕਲੂਰੀ ਦੇ ਕ੍ਰਾਸ 'ਤੇ ਗੇਂਦ ਵਿਕਾਸ ਯੁਮਨਾਮ ਦੇ ਡਿਫਲੈਕਸ਼ਨ ਨਾਲ ਗੋਲ ਦੇ ਅੰਦਰ ਚਲੀ ਗਈ। ਭਾਰਤ ਦਾ ਸਾਹਮਣਾ ਐਤਵਾਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ।


author

DIsha

Content Editor

Related News