ਜਾਪਾਨ ਵਿਰੁੱਧ 36 ਸਾਲ ਬਾਅਦ ਗੋਲ ਕਰਨ ਦੇ ਬਾਵਜੂਦ ਹਾਰਿਆ ਭਾਰਤ

Saturday, Aug 04, 2018 - 06:12 PM (IST)

ਜਾਪਾਨ ਵਿਰੁੱਧ 36 ਸਾਲ ਬਾਅਦ ਗੋਲ ਕਰਨ ਦੇ ਬਾਵਜੂਦ ਹਾਰਿਆ ਭਾਰਤ

ਨਵੀਂ ਦਿੱਲੀ : ਭਾਰਤ ਅੰਡਰ-16 ਟੀਮ ਨੇ ਜਾਰਡਨ ਦੇ ਕਿੰਗ ਅਬਦੁੱਲਾ ਸਟੇਡੀਅਮ 'ਚ ਅੰਡਰ-16 ਫੁੱਟਬਾਲ ਚੈਂਪੀਅਨਸ਼ਿਪ 'ਚ ਜਾਪਾਨ 'ਤੇ 36 ਸਾਲ 'ਚ ਪਹਿਲਾ ਗੋਲ ਕਰਨ ਦੀ ਉਪਲੱਬਧੀ ਹਾਸਲ ਕੀਤੀ ਪਰ ਉਸ ਨੂੰ ਇਸ ਮੈਚ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਆਪਣੇ ਪਹਿਲੇ ਮੈਚ 'ਚ ਜਾਰਡਨ ਨੂੰ ਕਪਤਾਨ ਵਿਕ੍ਰਮ ਸਿੰਘ ਦੀ ਹੈਟਰਿਕ ਦੇ ਦਮ 'ਤੇ 4-0 ਨਾਲ ਹਰਾਇਆ ਸੀ ਪਰ ਜਾਪਾਨ ਦੇ ਖਿਲਾਫ ਉਸ ਨੂੰ ਬੜ੍ਹਤ ਬਣਾਉਣ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ 26ਵੇਂ ਮਿੰਟ 'ਚ ਪੈਨਲਟੀ ਮਿਲੀ ਅਤੇ ਵਿਕਰਮ ਨੇ ਇਸ 'ਤੇ ਗੋਲ ਕਰਨ 'ਚ ਕੋਈ ਗਲਤੀ ਨਹੀਂ ਕੀਤੀ। ਭਾਰਤ ਦਾ ਪਿਛਲੇ 36 ਸਾਲਾਂ 'ਚ ਜਾਪਾਨ ਖਿਲਾਫ ਪਹਿਲਾ ਗੋਲ ਹੈ। ਆਖਰੀ ਵਾਰ ਜਾਪਾਨ ਖਿਲਾਫ ਸ਼ੱਬੀਰ ਅਲੀ ਅਤੇ ਮਨੋਰੰਜਨ ਭੱਟਾਚਾਰਿਆ ਨੇ 3 ਸਤੰਬਰ 1981 ਨੂੰ ਕੁਆਲਾਲੰਪੁਰ 'ਚ ਮਡਰੇਕਾ ਟਰਾਫੀ 'ਚ ਗੋਲ ਕੇਤੇ ਸੀ। ਜਾਪਾਨ ਨੇ ਵਾਪਸੀ ਕਰਦੇ ਹੋਏ 2 ਗੋਲ ਕੀਤੇ ਅਤੇ ਮੈਚ ਜਿੱਤ ਲਿਆ। ਭਾਰਤ ਦਾ ਅੱਗਲਾ ਮੁਕਾਬਲਾ ਪਿਛਲੀ ਚੈਂਪੀਅਨ ਇਰਾਕ ਨਾਲ ਹੋਵੇਗਾ। ਇਸ ਟੂਰਨਾਮੈਂਟ 'ਚ ਭਾਰਤ, ਇਰਾਕ, ਜਾਪਾਨ, ਯਮਨ ਅਤੇ ਜਾਰਡਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।


Related News