ਭਾਰਤੀ ਬੈਡਮਿੰਟਨ ਟੀਮ ਸੁਦੀਰਮਨ ਕੱਪ 'ਚ ਮਲੇਸ਼ੀਆ ਕੋਲੋਂ ਹਾਰੀ

Tuesday, May 21, 2019 - 04:51 PM (IST)

ਭਾਰਤੀ ਬੈਡਮਿੰਟਨ ਟੀਮ ਸੁਦੀਰਮਨ ਕੱਪ 'ਚ ਮਲੇਸ਼ੀਆ ਕੋਲੋਂ ਹਾਰੀ

ਸਪੋਰਟਸ ਡੈਸਕ— ਭਾਰਤ ਨੂੰ ਸੁਦੀਰਮਨ ਮਿਕਸ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਵਨਡੀ ਦੇ ਮੈਚ 'ਚ ਮਲੇਸ਼ੀਆ ਨੇ 3-2 ਨਾਲ ਹਰਾ ਕੇ ਨਾਕਆਊਟ ਪੜਾਅ 'ਚ ਪੁੱਜਣ ਦੀ ਉਸ ਦੀ ਉਮੀਦਾਂ ਨੂੰ ਕਰਾਰਾ ਝੱਟਕਾ ਦਿੱਤਾ। ਸਾਤਵਿਕ ਸਾਇਰਾਜ ਰਾਂਕੀਰੇੱਡੀ ਤੇ ਅਸ਼ਵਿਨੀ ਪੋਨੱਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਦੇ ਗੋਹ ਸੁਪ ਹੁਆਤ ਤੇ ਲਾਈ ਸ਼ੇਵੋਨ ਜੇਮੀ ਨੂੰ 16-21 ,  21 - 17 ,  24 - 22 ਨਾਲ ਹਾਰ ਦੇ ਕੇ ਭਾਰਤ ਨੂੰ 1-0 ਨਾਲ ਬੜ੍ਹਤ ਦਵਾਈ। ਇਸ ਤੋਂ ਬਾਅਦ ਪੁਰਸ਼ ਸਿੰਗਲ 'ਚ ਕਿਦਾਂਬੀ ਸ਼੍ਰੀਕਾਂਤ ਦੀ ਜਗ੍ਹਾ ਸਮੀਰ ਵਰਮਾ ਨੂੰ ਉਤਾਰਣ ਦਾ ਭਾਰਤ ਦਾ ਫੈਸਲਾ ਗਲਤ ਸਾਬਤ ਹੋਇਆ। ਵਰਮਾ ਨੂੰ ਲੀ ਜੀ ਜਿਆ ਨੇ 48 ਮਿੰਟ 'ਚ 21-13,21-15 ਨਾਲ ਹਾਰ ਦਿੱਤੀ।

PunjabKesari 
ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਰਜਤ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਗੋਹ ਜਿਨ ਵੇਈ ਨੂੰ 35 ਮਿੰਟ 'ਚ 21-12,21-8 ਨਾਲ ਹਰਾਇਆ। ਇਸ ਤੋਂ ਬਾਅਦ ਹਾਲਾਂਕਿ ਡਬਲ ਵਰਗ 'ਚ ਮਨੂੰ ਅਤਰੀ ਤੇ ਬੀ ਸੁਮੀਤ ਰੈੱਡੀ ਨੂੰ ਆਰੋਨ ਚਿਆ ਅਤੇ ਟਿਓ ਈ ਯਿ ਨੇ 22-20, 21-19 ਨਾਲ ਹਰਾ ਦਿੱਤਾ।PunjabKesari


Related News