ਖਿਤਾਬ ਦੀਆਂ ਉਮੀਦਾਂ ਟੁੱਟਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਏਸ਼ੀਆ ਕੱਪ ਦੇ ਪੋਡੀਅਮ ''ਚ ਜਗ੍ਹਾ ਬਣਾਉਣ ''ਤੇ

Friday, Jan 28, 2022 - 02:58 AM (IST)

ਖਿਤਾਬ ਦੀਆਂ ਉਮੀਦਾਂ ਟੁੱਟਣ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਏਸ਼ੀਆ ਕੱਪ ਦੇ ਪੋਡੀਅਮ ''ਚ ਜਗ੍ਹਾ ਬਣਾਉਣ ''ਤੇ

ਮਸਕਟ- ਖਿਤਾਬ ਦੀਆਂ ਉਮੀਦਾਂ ਟੁੱਟਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਨੂੰ ਇੱਥੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਤੀਜੇ-ਚੌਥੇ ਸਥਾਨ ਦੇ ਪਲੇਅ ਆਫ ਵਿਚ ਚੀਨ ਨੂੰ ਹਰਾ ਕੇ ਪੋਡੀਅਮ 'ਤੇ ਜਗ੍ਹਾ ਬਣਾਉਣ ਦੇ ਟੀਚੇ ਨਾਲ ਉਤਰੇਗਾ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ਸਮੇਤ 2020 ਵਿਚ ਸਫਲਤਾ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਕੋਵਿਡ-19 ਦੇ ਕਾਰਨ ਲੋੜੀਂਦੇ ਮੈਚ ਅਭਿਆਸ ਹਾਸਲ ਨਹੀਂ ਕਰ ਸਕੀ, ਜਿਸ ਨਾਲ ਟੀਮ ਅਹਿਮ ਮੁਕਾਬਲਿਆਂ ਵਿਚ ਪ੍ਰਦਰਸ਼ਨ ਵਿਚ ਨਿਰੰਤਰਤਾ ਨਹੀਂ ਹਾਸਲ ਕਰ ਸਕੀ ਤੇ ਖਿਤਾਬ ਦੀ ਲੋੜ ਵਿਚੋਂ ਬਾਹਰ ਹੋ ਗਈ। ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਮਲੇਸ਼ੀਆ ਨੂੰ 9-0 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਏਸ਼ੀਆਈ ਖੇਡਾਂ ਦੀ ਚੈਂਪੀਅਨ ਜਾਪਾਨ ਹੱਥੋਂ 0-2 ਨਾਲ ਹਾਰ ਝੱਲਣੀ ਪਈ। ਟੀਮ ਨੇ ਸਿੰਗਾਪੁਰ ਨੂੰ 9-1 ਨਾਲ ਹਰਾ ਕੇ ਸੈਮੀਫਾਈਨਲ  ਲਈ ਕੁਆਲੀਫਾਈ ਕੀਤਾ ਪਰ ਸੈਮੀਫਾਈਨਲ ਵਿਚ ਖਰਾਬ ਡਿਫੈਂਡਿੰਗ ਤੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦੀ ਅਸਫਲਤਾ ਦੇ ਕਾਰਨ ਭਾਰਤ ਨੂੰ ਕੋਰੀਆ ਵਿਰੁੱਧ 2-3 ਨਾਲ ਹਾਰ ਝੱਲਣੀ ਪਈ। ਕੋਰੀਆ ਸ਼ੁੱਕਰਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਜਾਪਾਨ ਨਾਲ ਭਿੜੇਗਾ।

ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ


ਵਿਸ਼ਵ ਰੈਂਕਿੰਗ ਅਤੇ ਹਾਲ ਦੇ ਸਮੇਂ ਦੇ ਇਕ-ਦੂਜੇ ਵਿਰੁੱਧ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਸ਼ੁੱਕਰਵਾਰ ਨੂੰ ਹੋਣ ਵਾਲੇ ਮੈਚ ਵਿਚ ਭਾਰਤ ਦਾ ਪੱਲੜਾ ਚੀਨ ਵਿਰੁੱਧ ਭਾਰੀ ਨਜ਼ਰ ਆਉਂਦਾ ਹੈ। ਭਾਰਤ ਦੀ ਵਿਸ਼ਵ ਰੈਂਕਿੰਗ 10ਵੀਂ ਜਦਕਿ ਚੀਨ ਦੀ 13ਵੀਂ ਹੈ। ਭਾਰਤ ਨੇ ਪਿਛਲੇ ਤਿੰਨ ਮੁਕਾਬਲਿਆਂ ਵਿਚ ਚੀਨ ਨੂੰ ਕੋਰੀਆ ਦੇ ਡੋਂਗਹੇਈ ਵਿਚ 2018 ਏਸ਼ੀਆਈ ਚੈਂਪੀਅਨਸ ਟਰਾਫੀ ਮੁਕਾਬਲੇ ਵਿਚ 3-1 ਨਾਲ ਜਦਕਿ ਪਿਛਲੀਆਂ ਏਸ਼ੀਆਈ ਖੇਡਾਂ ਵਿਚ 1-0 ਨਾਲ ਹਰਾਇਆ। ਦੋਵੇਂ ਟੀਮਾਂ ਨੇ 2019 ਵਿਚ ਟੋਕੀਓ ਓਲੰਪਿਕ ਟੈਸਟ ਪ੍ਰਤੀਯੋਗਿਤਾ ਵਿਚ ਗੋਲ ਰਹਿਤ ਡਰਾਅ ਖੇਡਿਆ ਸੀ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News