ਭਾਰਤੀ ਜੂਨੀਅਰ ਟੀਮ ਨੇ ਬੇਲਾਰੂਸ ਦੀ ਸੀਨੀਅਰ ਟੀਮ ਨਾਲ ਖੇਡਿਆ 1-1 ਦਾ ਡਰਾਅ
Friday, Jun 14, 2019 - 06:14 PM (IST)

ਸਪੋਰਟਸ ਡੈਸਕ— ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੇਲਾਰੂਸ ਦੀ ਸੀਨੀਅਰ ਟੀਮ ਵਿਰੁੱਧ ਮੁਕਾਬਲਾ ਸ਼ੁੱਕਰਵਾਰ ਨੂੰ 1-1 ਨਾਲ ਡਰਾਅ ਖੇਡ ਲਿਆ। ਬੇਲਾਰੂਸ 5 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਅੱਗੇ ਹੈ।
ਮੈਚ ਦੇ 23ਵੇਂ ਮਿੰਟ ਵਿਚ ਯੂਲੀਆ ਮਿਖੇਚਿਕ ਨੇ ਗੋਲ ਕਰਕੇ ਬੇਲਾਰੂਸ ਨੂੰ ਅੱਗੇ ਕੀਤਾ ਸੀ ਜਦਕਿ ਗਗਨਦੀਪ ਕੌਰ ਨੇ 30ਵੇਂ ਮਿੰਟ ਵਿਚ ਪੈਨਲਟੀ ਸਟ੍ਰੋਕ 'ਤੇ ਭਾਰਤ ਲਈ ਬਰਾਬਰੀ ਦਾ ਗੋਲ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਤੇ ਮੈਚ ਬਰਾਬਰੀ 'ਤੇ ਖਤਮ ਹੋਇਆ।