ਭਾਰਤ ਨੇ ਦਿਖਾਈ ਫੀਫਾ ਅੰਡਰ-20 ਵਿਸ਼ਵ ਕੱਪ ਮੇਜਬਾਨੀ ''ਚ ਦਿਲਚਸਪੀ

07/04/2017 10:39:09 PM

ਨਵੀਂ ਦਿੱਲੀ— ਅਖਿਲ ਭਾਰਤ ਫੁੱਟਬਾਲ ਮਹਾਸੰਘ ( ਏ.ਆਈ.ਐੱਫ.ਐੱਫ) ਨੇ 2019 'ਚ ਹੋਣ ਵਾਲੇ ਫੀਫਾ ਅੰਡਰ-19 ਵਿਸ਼ਵ ਕੱਪ ਦੀ ਮੇਜਬਾਨੀ 'ਚ ਆਪਣੀ ਦਿਲਚਸਪੀ ਨਾਲ ਵਿਸ਼ਵ ਫੁੱਟਬਾਲ ਸੰਸਥਾ ਨੂੰ ਜਾਣੂ ਕਰਾਇਆ।
ਭਾਰਤ ਇਸ ਸਾਲ ਦੇ ਆਖੀਰ 'ਚ ਅੰਡਰ-17 ਵਿਸ਼ਵ ਕੱਪ ਦੀ ਮੇਜਬਾਨੀ ਕਰੇਗਾ ਅਤੇ ਏ. ਆਈ.ਐੱਫ.ਐੱਫ. ਅਧਿਕਾਰੀ ਪ੍ਰਫੁੱਲ ਪਟੇਲ ਨੇ ਕਿਹਾ ਕਿ ਭਾਰਤ 'ਚ ਫੁੱਟਬਾਲ ਦੇ ਵਿਤਾਸ ਦੇ ਲਈ ਇਹ ਇਕ ਹੋਰ ਤਾਰਕਿਕ ਕਦਮ ਹੋਵੇਗਾ।
ਉਸ ਨੇ ਕਿਹਾ ਕਿ ਭਾਰਤ 'ਚ ਫੀਫਾ ਅੰਡਰ-17 ਵਿਸ਼ਵ ਕੱਪ ਦਾ ਇਸ ਸਾਲ ਅਕਤੂਬਰ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਲੱਗਦਾ ਹੈ ਕਿ ਅੰਡਰ-20 ਵਿਸ਼ਵ ਕੱਪ ਦੀ ਮੇਜਬਾਨੀ ਭਾਰਤ 'ਚ ਫੁੱਟਬਾਲ ਅਭਿਆਨ ਨੂੰ ਬਰਕਰਾਰ ਰੱਖਣ ਦਾ ਬਿਹਤਰੀਨ ਤਰੀਕਾ ਹੋਵੇਗਾ। ਹਾਲਾਕਿ ਇਹ ਮੁਕਾਬਲੇ ਇਸ ਸਾਲ ਦੇ ਸ਼ੁਰੂ 'ਚ ਏਸ਼ੀਆ 'ਚ ਕੋਰੀਆਈ ਗਣਰਾਜ 'ਚ ਆਯੋਜਿਤ ਕੀਤਾ ਗਿਆ, ਪਰ ਸਾਨੂੰ 2019 'ਚ ਭਾਰਤ 'ਚ ਇਸ ਦੇ ਆਯੋਜਿਤ ਦੀ ਸੰਭਾਵਨਾ ਨੂੰ ਲੈ ਕੇ ਫੀਫਾ ਨਾਲ ਚਰਚਾ ਕਰਨ 'ਚ ਖੁਸ਼ੀ ਹੋਵੇਗੀ। ਫੀਫਾ ਅੰਡਰ-20 ਵਿਸ਼ਵ ਕੱਪ ਫਾਰਮੈਟ ਵੀ ਅੰਡਰ-17 ਵਿਸ਼ਵ ਕੱਪ ਜਿਹੇ ਹੀ ਹਨ। ਉਸ 'ਚ 24 ਟੀਮਾਂ ਹਿੱਸਾ ਲੈਂਦੀਆ ਹਨ ਅਤੇ ਮੈਚ 6 ਸਥਾਨ 'ਤੇ ਖੇਡੇ ਜਾਂਦੇ ਹਨ। ਅੰਡਰ-17 ਵਿਸ਼ਵ ਕੱਪ ਭਾਰਤ 'ਚ 6 ਤੋਂ 28 ਅਕਤੂਬਰ ਦੇ ਵਿਚਾਲੇ 6 ਸਥਾਨਾਂ 'ਤੇ ਖੇਡੇ ਜਾਣਗੇ।
 


Related News