ਭਾਰਤ-ਪਾਕਿ ਮੁਕਾਬਲੇ ਨੇ ਵਧਾਇਆ Social Media ਦਾ ਪਾਰਾ! ਦਿੱਗਜ ਖਿਡਾਰੀਆਂ ਤੋਂ ਲੈ ਕੇ ਫੈਨਜ਼ ਨੇ ਦਿੱਤੇ Reaction

06/10/2024 11:36:18 AM

ਸਪੋਰਟਸ ਡੈਸਕ: ਬੀਤੀ ਰਾਤ ਟੀ-20 ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲਿਆ। ਭਾਰਤ ਨੇ ਇਸ ਲੋ ਸਕੋਰਿੰਗ ਮੁਕਾਬਲੇ ਵਿਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਪਾਕਿਸਤਾਨ ਨੇ ਚੇਜ਼ ਦੌਰਾਨ ਅੱਧੇ ਮੁਕਾਬਲੇ ਤਕ ਕਾਫ਼ੀ ਮਜ਼ਬੂਤ ਬੜ੍ਹਤ ਬਣਾ ਲਈ ਸੀ, ਪਰ ਭਾਰਤੀ ਗੇਂਦਬਾਜ਼ਾਂ ਦੇ ਜਾਦੂ ਅੱਗੇ ਪਾਕਿਸਤਾਨ ਦੀ ਬੱਲੇਬਾਜ਼ੀ ਨਹੀਂ ਟਿੱਕ ਪਾਈ ਅਤੇ ਭਾਰਤ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ਜਿੱਤ ਲਿਆ। 

ਇਸ ਰੋਮਾਂਚਕ ਮੁਕਾਬਲੇ ਮਗਰੋਂ ਕ੍ਰਿਕਟ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਮੀਮ ਅਤੇ ਪ੍ਰਤੀਕਿਰਿਆਵਾਂ ਸਾਂਝੀਆਂ ਕੀਤੀ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਇਸ ਮੈਚ ਜਿਤਾਉ ਪ੍ਰਦਰਸ਼ਨ ਦੀ ਹਰ ਪਾਸੇ ਹੀ ਸ਼ਲਾਘਾ ਹੋ ਰਹੀ ਹੈ। ਦਿੱਗਜ ਖਿਡਾਰੀਆਂ ਵਿਚ ਸਚਿਨ ਤੇਂਦੁਲਕਰ, ਹਰਸ਼ਾ ਭੋਗਲੇ, ਵਸੀਮ ਜ਼ਫ਼ਰ, ਸ਼ੋਇਬ ਅਖ਼ਤਰ ਸਣੇ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ਮਗਰੋਂ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਉੱਥੇ ਹੀ ਕੁਝ ਫੈਨਜ਼ ਦੀਆਂ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਰਾਤ ਤੋਂ ਹੀ ਕਾਫ਼ੀ ਵਾਇਰਲ ਹੋ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਮਾਮੇ ਦੇ ਘਰ 'ਚ 15 ਸਾਲਾ ਕੁੜੀ ਦਾ ਬੇਰਹਿਮੀ ਨਾਲ ਕਤਲ! ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਇਨ੍ਹਾਂ ਵਿਚੋਂ ਕੁਝ ਚੋਣਵੀਆਂ ਪੋਸਟਾਂ 'ਤੇ ਮਾਰੋ ਇਕ ਝਾਤ:

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News