ਮਹਿਲਾ ਕ੍ਰਿਕਟ ''ਚ ''ਸੁੱਤਾ ਹੋਇਆ ਸ਼ੇਰ'' ਹੈ ਭਾਰਤ : ਆਸਟਰੇਲੀਆਈ ਕੋਚ
Saturday, May 18, 2019 - 12:26 AM (IST)

ਮੈਲਬੋਰਨ- ਆਸਟਰੇਲੀਆਈ ਕੋਚ ਮੈਥਿਊ ਮੋਟ ਦਾ ਮੰਨਣਾ ਹੈ ਕਿ ਮਹਿਲਾ ਕ੍ਰਿਕਟ ਵਿਚ ਭਾਰਤ 'ਸੁੱਤਾ ਹੋਇਆ ਸ਼ੇਰ' ਹੈ ਕਿਉਂਕਿ ਉਸਦੇ ਕੋਲ ਪ੍ਰਤਿਭਾਵਾਂ ਦੀ ਕਮੀ ਨਹੀਂ ਹੈ। ਭਾਰਤ ਦੇ ਵਿਸ਼ਵ ਕੱਪ 2017 ਵਿਚ ਉਪ ਜੇਤੂ ਰਹਿਣ ਤੋਂ ਬਾਅਦ ਦੇਸ਼ ਵਿਚ ਮਹਿਲਾ ਕ੍ਰਿਕਟ ਨੂੰ ਲੈ ਕੇ ਰੁਝਾਨ ਵਧਿਆ ਹੈ। ਭਾਰਤ ਵੈਸਟਇੰਡੀਜ਼ ਵਿਚ ਨਵੰਬਰ ਵਿਚ ਹੋਏ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤਕ ਪਹੁੰਚਿਆ ਸੀ। ਮੋਟ ਨੇ ਕਿਹਾ, ''ਭਾਰਤ ਵਿਚ ਕ੍ਰਿਕਟ ਨੂੰ ਲੈ ਕੇ ਦੀਵਾਨਗੀ ਹੈ ਤੇ ਬੱਲੇਬਾਜ਼ੀ ਵਿਚ ਤਿੰਨ ਤੋਂ ਚਾਰ ਵਿਸ਼ਵ ਪੱਧਰੀ ਖਿਡਾਰਨਾਂ ਹਨ।''
ਉਸ ਨੇ ਕਿਹਾ ''ਬੱਲੇਬਾਜ਼ੀ ਵਿਚ ਡੂੰਘਾਈ ਸ਼ਾਨਦਾਰ ਹੈ। ਗੇਂਦਬਾਜ਼ ਵੀ ਬੇਹੱਦ ਪ੍ਰਤਿਭਾਸ਼ਾਲੀ ਹਨ ਤੇ ਫੀਲਡਿੰਗ ਵਿਚ ਸੁਧਾਰ ਆਇਆ ਹੈ।''