ਸ਼ਤਰੰਜ ਓਲੰਪਿਆਡ ''ਚ ਭਾਰਤ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ : ਆਨੰਦ
Wednesday, Jul 18, 2018 - 09:08 PM (IST)
ਮੁੰਬਈ : ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ ਮੰਨਣਾ ਹੈ ਕਿ ਤਿਨ ਦਹਾਕਿਆਂ ਭਾਰਤੀ ਸ਼ਤਰੰਜ ਦਾ ਗ੍ਰਾਫ ਕਾਫੀ ਵਧਿਆ ਹੈ ਅਤੇ ਸ਼ਤਰੰਜ ਓਲੰਪਿਆਡ 'ਚ ਇਸਦੀ ਬਾਨਗੀ ਦੇਖਣ ਨੂੰ ਮਿਲੇਗੀ। ਆਨੰਦ ਨੇ ਪੱਤਰਕਾਰਾਂ ਨੂੰ ਕਿਹਾ, ਮੈਨੂੰ ਖੁਸ਼ੀ ਹੈ ਕਿ ਲੋਕਾਂ ਨੂੰ ਸ਼ਤਰੰਜ ਹੱਥ ਅਜਮਾਉਣ ਲਈ ਉਤਸ਼ਾਹਿਤ ਕਰਨ ਲਈ ਮੈਂ ਵੀ ਭੂਮਿਕਾ ਨਿਭਾਈ ਹੈ। ਮੈਂ 1987 'ਚ ਪਹਿਲਾ ਗ੍ਰੈਂਡਮਾਸਟਰ ਸੀ ਅਤੇ ਹੁਣ ਸਾਡੇ ਕੋਲ 52 ਗ੍ਰੈਂਡਮਾਸਟਰਸ ਹਨ। ਇਹ ਤਰੱਕੀ ਜ਼ਿਕਰਯੋਗ ਹੈ।
ਉਨ੍ਹਾਂ ਕਿਹਾ, ਪ੍ਰਾਗਨਾਨਦਾ ਨੇ 12 ਸਾਲ ਦੀ ਉਮਰ 'ਚ ਇਹ ਹਾਸਲ ਕਰ ਲਿਆ। ਭਾਰਤ 'ਚ ਪਿਛਲੇ 30 ਸਾਲ 'ਚ ਸ਼ਤਰੰਜ ਕਾਫੀ ਅੱਗੇ ਵਧੀ ਹੈ ਅਤੇ ਉਮੀਦ ਹੈ ਕਿ ਇਸਦੀ ਝਲਕ ਸ਼ਤਰੰਜ ਓਲੰਪਿਆਡ 'ਚ ਦੇਖਣ ਨੂੰ ਮਿਲੇਗੀ। 43ਵਾਂ ਸ਼ਤਰੰਜ ਓਲੰਪਿਆਡ 23 ਸਤੰਬਰ ਤੱਕ ਜਾਰਜੀਆ 'ਚ ਖੇਡਿਆ ਜਾਵੇਗਾ। ਆਨੰਦ ਨੇ ਕਿਹਾ, ਪਿਛਲੇ ਕੁਝ ਸ਼ਤਰੰਜ ਓਲੰਪਿਆਡ 'ਚ ਸਾਡਾ ਪ੍ਰਦਰਸ਼ਨ ਚੰਗਾ ਰਿਹਾ ਹੈ। ਸਭ ਤੋਂ ਜ਼ਰੂਰੀ ਗੱਲ ਉਸ 'ਚ ਭਾਗ ਲੈ ਕੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ ਹੈ।
