ਫਾਈਨਲ ਤੋਂ ਪਹਿਲਾ ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਬਾਹਰ ਹੋ ਸਕਦੇ ਹਨ ਅਕਸ਼ਰ ਪਟੇਲ
Saturday, Sep 16, 2023 - 01:49 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਦਾ ਵਿਚਾਲੇ ਕੋਲੰਬੋ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾ ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਰਿਪੋਰਟ ਮੁਤਾਬਕ ਅਕਸ਼ਰ ਪਟੇਲ ਜ਼ਖਮੀ ਹੋ ਗਏ ਹਨ ਅਤੇ ਫਾਈਨਲ ਤੋਂ ਬਾਹਰ ਹੋ ਸਕਦੇ ਹਨ। ਭਾਰਤ ਨੂੰ ਹਾਲ ਹੀ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ 'ਚ ਅਕਸ਼ਰ ਨੇ 42 ਦੌੜਾਂ ਦੀ ਅਹਿਮ ਪਾਰੀ ਖੇਡੀ। ਅਕਸ਼ਰ ਦੀ ਗੈਰ-ਮੌਜੂਦਗੀ 'ਚ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਨੇਹਾ ਤ੍ਰਿਪਾਠੀ ਨੇ ਜਿੱਤਿਆ ਹੀਰੋ WPGT ਦਾ 12ਵਾਂ ਪੜਾਅ
ਰਿਪੋਰਟ ਮੁਤਾਬਕ ਅਕਸ਼ਰ ਭਾਰਤ ਅਤੇ ਬੰਗਲਾਦੇਸ਼ ਦੇ ਵਿਚਾਲੇ ਖੇਡੇ ਗਏ ਆਖਿਰੀ ਸੁਪਰ ਫੋਰ ਮੈਚ ਦੇ ਦੌਰਾਨ ਜ਼ਖਮੀ ਹੋ ਗਏ। ਹਾਲਾਂਕਿ ਉਨ੍ਹਾਂ ਦੀ ਸੱਟ ਗੰਭੀਰ ਨਹੀਂ ਹੈ। ਅਕਸ਼ਰ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਭਾਰਤ ਲਈ ਅਹਿਮ ਪਾਰੀ ਖੇਡੀ। ਹਾਲਾਂਕਿ ਉਹ ਟੀਮ ਇੰਡੀਆ ਨੂੰ ਜਿੱਤ ਨਹੀਂ ਦਿਵਾ ਪਾਏ। ਅਕਸ਼ਰ ਨੇ 34 ਗੇਂਦਾਂ ਦਾ ਸਾਹਮਣਾ ਕਰਦੇ ਹੋਏ 42 ਦੌੜਾਂ ਬਣਾਈਆਂ। ਉਨ੍ਹਾਂ ਨੇ 3 ਚੌਕੇ ਅਤੇ 2 ਛੱਕੇ ਲਗਾਏ। ਇਸ ਦੇ ਨਾਲ-ਨਾਲ ਅਕਸ਼ਰ ਨੇ 9 ਓਵਰਾਂ 'ਚ 47 ਦੌੜਾਂ ਦੇ ਕੇ ਇਕ ਵਿਕਟ ਵੀ ਲਈ। ਟੀਮ ਇੰਡੀਆ ਨੂੰ ਏਸ਼ੀਆ ਕੱਪ 2023 ਦੇ ਆਖ਼ਰੀ ਸੁਪਰ ਫੋਰ ਮੈਚ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਇਸ ਮੁਕਾਬਲੇ ਰਾਹੀਂ ਬੈਂਚ ਸਟ੍ਰੈਂਥ ਅਜ਼ਮਾਈ। ਵਿਰਾਟ ਕੋਹਲੀ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਗਿਆ ਸੀ। ਇਨ੍ਹਾਂ ਦੀ ਗੈਰ-ਮੌਜੂਦਗੀ 'ਚ ਤਿਲਕ ਵਰਮਾ, ਸੂਰਿਆਕੁਮਾਰ ਯਾਦਵ ਅਤੇ ਮੁਹੰਮਦ ਸ਼ੰਮੀ ਨੂੰ ਪਲੇਇੰਗ 11 'ਚ ਥਾਂ ਦਿੱਤੀ ਗਈ ਸੀ। ਪਰ ਭਾਰਤੀ ਟੀਮ ਇਹ ਮੈਚ ਜਿੱਤ ਨਹੀਂ ਪਾਈ। ਬੰਗਲਾਦੇਸ਼ ਨੇ ਪਹਿਲਾ ਬੈਟਿੰਗ ਕਰਦੇ ਹੋਏ 265 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤੀ ਖ਼ਿਡਾਰੀ 259 ਦੌੜਾਂ ਹੀ ਬਣਾ ਸਕੇ।
ਇਹ ਵੀ ਪੜ੍ਹੋ- ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
ਟੀਮ ਇੰਡੀਆ ਅਕਸ਼ਰ ਦੀ ਜਗ੍ਹਾ ਵਾਸ਼ਿੰਗਟ ਸੁੰਦਰ ਨੂੰ ਮੌਕਾ ਦੇ ਸਕਦੀ ਹੈ। ਸੁੰਦਰ ਏਸ਼ੀਅਨ ਗੇਮਸ 2023 ਲਈ ਟੀਮ ਇੰਡੀਆ ਦਾ ਹਿੱਸਾ ਹੈ ਅਤੇ ਉਹ ਅਜੇ ਬੰਗਲੁਰੂ 'ਚ ਹੈ। ਸੁੰਦਰ ਨੂੰ ਕੋਲੰਬੋ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਨੇ ਭਾਰਤ ਲਈ ਖੇਡੇ ਹੁਣ ਤੱਕ 16 ਵਨਡੇ ਮੈਚਾਂ 'ਚ 16 ਵਿਕਟਾਂ ਲਈਆਂ ਹਨ ਅਤੇ 233 ਦੌੜਾਂ ਬਣਾਈਆਂ ਹਨ। ਸੁੰਦਰ ਨੇ 4 ਟੈਸਟ ਮੈਚ ਵੀ ਖੇਡੇ ਹਨ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8